Sunday, October 6, 2024

iPhone 16: A Comprehensive Overview of All Models



The anticipation surrounding the **iPhone 16** lineup has reached new heights as Apple unveils its latest flagship devices. With multiple models set to cater to a diverse audience, the iPhone 16 series promises to deliver cutting-edge technology, enhanced performance, and innovative features. Here’s a detailed look at each model within the iPhone 16 family.

## iPhone 16

The standard **iPhone 16** model strikes a balance between performance and affordability. Equipped with the A17 Bionic chip, this model boasts improved processing speeds and energy efficiency, ensuring a smooth user experience. The display features a stunning Super Retina XDR panel, delivering vibrant colors and deep blacks, ideal for multimedia consumption. Camera enhancements, including improved low-light capabilities, make the iPhone 16 a solid choice for photography enthusiasts.

### Key Features:
- **Display**: 6.1-inch Super Retina XDR
- **Chip**: A17 Bionic
- **Camera**: Dual 48MP system with Night mode
- **Battery Life**: Up to 20 hours of video playback

## iPhone 16 Plus

For those seeking a larger display, the **iPhone 16 Plus** offers an expansive 6.7-inch screen, perfect for streaming, gaming, and productivity tasks. The Plus model maintains the powerful A17 chip and enhanced camera features while providing longer battery life compared to the standard variant. This model is ideal for users who prioritize screen real estate and multimedia experiences.

### Key Features:
- **Display**: 6.7-inch Super Retina XDR
- **Chip**: A17 Bionic
- **Camera**: Enhanced dual-camera system
- **Battery Life**: Up to 22 hours of video playback

## iPhone 16 Pro

The **iPhone 16 Pro** takes performance to the next level with its advanced features. Sporting a 6.1-inch ProMotion display with a 120Hz refresh rate, the Pro model delivers ultra-smooth scrolling and responsiveness. The camera system includes a triple-lens setup with a 48MP main sensor, offering exceptional versatility for photography and videography, including improved optical zoom capabilities.

### Key Features:
- **Display**: 6.1-inch ProMotion Super Retina XDR
- **Chip**: A17 Pro with enhanced GPU
- **Camera**: Triple 48MP system with ProRAW and ProRes video
- **Battery Life**: Up to 23 hours of video playback

## iPhone 16 Pro Max

For the ultimate iPhone experience, the **iPhone 16 Pro Max** combines all the premium features of the Pro model with a larger 6.7-inch display and even greater battery life. This model is designed for power users who demand top-tier performance, whether for gaming, photography, or professional applications. The iPhone 16 Pro Max features the same advanced camera system as its Pro counterpart, but with additional software enhancements for professional-grade results.

### Key Features:
- **Display**: 6.7-inch ProMotion Super Retina XDR
- **Chip**: A17 Pro
- **Camera**: Triple 48MP system with advanced low-light performance
- **Battery Life**: Up to 25 hours of video playback

## Conclusion

The **iPhone 16** lineup showcases Apple’s commitment to innovation and quality. Each model caters to different user needs, from the standard iPhone 16 to the powerhouse iPhone 16 Pro Max. With improvements in processing power, camera technology, and display quality, the iPhone 16 series sets a new standard in the smartphone market. Whether you’re a casual user or a tech enthusiast, there’s an iPhone 16 model that fits your lifestyle perfectly. 

As Apple continues to push the boundaries of technology, the iPhone 16 series is poised to redefine what users expect from their smartphones.

Tuesday, April 7, 2020

Intermittent fasting for fat loss in Punjabi -ਰੁਕ-ਰੁਕ ਕੇ ਵਰਤ ਰੱਖਣਾ


ਇਕ ਸਧਾਰਨ ਮਨੁੱਖ ਨੂੰ ਆਪਣੀਆਂ ਰੋਜ਼ਾਨਾ ਅੰਦਰੂਨੀ ਸਰੀਰਕ ਕਿਰਿਆਵਾਂ ,ਭੱਜ-ਦੌੜ,ਕੰਮ-ਕਾਰ ਕਰਨ ਲਈ ਉਰਜ਼ਾ ਦੀ ਜ਼ਰੂਰਤ ਹੁੰਦੀ ਹੈ,ਜੋ ਉਹ ਆਪਣੇ ਭੋਜਨ ਤੋਂ ਪ੍ਰਾਪਤ ਕਰਦਾ ਹੈ ਇਸਨੂੰ ਕੈਲੋਰੀ ਵਿੱਚ ਮਾਪਿਆ ਜਾਂਦਾ ਹੈ। ਹਰ ਮਨੁੱਖ ਦੀ ਊਰਜਾ ਜ਼ਰੂਰਤ ਉਸਦੀ ਸਰੀਰਕ ਬਣਤਰ ਅਤੇ ਰੋਜ਼ਮਰਾ ਦੀਆ ਗਤੀਵਿਧੀਆਂ ਤੇ ਨਿਰਭਰ ਕਰਦੀ ਹੈ ਭਾਵ ਹਰ ਦੂਸਰੇ ਵਿਅਕਤੀ ਦੀ ਊਰਜਾ ਜਰੂਰਤ ਵੱਖਰੀ ਹੁੰਦੀ ਹੈ,ਇਸਨੂੰ ਬੇਸਲ ਪਾਚਨ ਦਰ(basal metabolic rate or BMR) ਕਿਹਾ ਜਾਂਦਾ ਹੈ,ਜੇਕਰ ਤੁਸੀਂ ਆਪਣੀ ਰੋਜ਼ਾਨਾ ਊਰਜਾ ਖ਼ਪਤ ਤੋਂ ਘੱਟ ਕੈਲੋਰੀਆਂ ਲੈ ਰਹੇ ਹੋ ਤਾਂ ਤੁਹਾਡਾ ਵਜ਼ਨ ਘਟਣ ਲੱਗੇਗਾ ਅਤੇ ਵੱਧ ਕੈਲੋਰੀਆਂ ਲੈਣ ਨਾਲ ਵਜ਼ਨ ਵਧਣ ਲੱਗੇਗਾ।ਬੇਸਲ ਪਾਚਨ ਦਰ ਪਤਾ ਕਰਨ ਲਈ ਤੁਸੀਂ ਔਨਲਾਈਨ ਕੈਲਕੁਲੇਟਰ ਦੀ ਮੱਦਦ ਲੈ ਸਕਦੇ ਹੋ ਜੋ ਕਿ ਇੰਟਰਨੈੱਟ ਤੇ ਆਸਾਨੀ ਨਾਲ ਉਪਲਬਧ ਹਨ।

ਕੈਲੋਰੀ ਖਪਤ ਨਾਲੋਂ ਘੱਟ ਕੈਲੋਰੀਆ ਲੈਣ ਵਿਚ ਅਕਸਰ ਲੋਕ ਗ਼ਲਤੀ ਕਰ ਜਾਂਦੇ ਜਿਸ ਕਰਕੇ ਓਹਨਾ ਨੂੰ ਮਨਚਾਹਿਆ ਨਤੀਜਾ ਨਹੀਂ ਮਿਲਦਾ ਸੋ ਇਸਦਾ ਸੱਭ ਤੋਂ ਸੌਖਾ ਤਰੀਕਾ ਹੈਂ ਇੰਟਰਮਿਟੇਂਟ ਫਾਸਟਿੰਗ ਭਾਵ ਰੁਕ ਰੁਕ ਕੇ ਵਰਤ ਰੱਖਣਾ,ਇਸਦੇ ਕਈ ਤਰੀਕੇ ਹਨ ਸਭ ਪ੍ਰਚੱਲਿਤ ਤੇ ਅਸਾਨ ਹੈਂ 16:8 ਭਾਵ 16 ਘੰਟੇ ਵਰਤ ਅਤੇ 8 ਘੰਟੇ ਖਾਣਾ ਖਾਣਾ।ਵਰਤ ਦੌਰਾਨ ਤੁਸੀਂ ਪਾਣੀ ਬ੍ਲੈਕ ਕਾਫੀ ਜਾ ਬਿਨਾ ਚੀਨੀ ਬਿਨਾ ਦੁੱਧ ਚਾਹ ਪੀ ਸਕਦੇ ਹੋ ਪਰ ਮਾਹਰ ਇਕੱਲਾ ਪਾਣੀ ਪੀਣ ਦੀ ਸਿਫਾਰਿਸ਼ ਕਰਦੇ ਹਨ।ਤੁਸੀਂ ਆਪਣੀ ਲੋੜ ਅਨੁਸਾਰ ਵਰਤ 18:6,20:4,23:1 ਕਰ ਸਕਦੇ ਹੋ ਭਾਵ 18 ਘੰਟੇ ਵਰਤ 6 ਘੰਟੇ ਖਾਣਾ,20 ਘੰਟੇ ਵਰਤ 4 ਘੰਟੇ ਖਾਣਾ 23 ਘੰਟੇ ਵਰਤ ਤੇ 1 ਘੰਟਾ ਖਾਣਾ।ਕਈ ਲੋਕ ਇਕ ਦਿਨ ਵਰਤ ਅਤੇ ਇਕ ਦਿਨ ਸਧਾਰਨ ਤਰੀਕੇ ਨਾਲ ਭੋਜਨ ਲੈਂਦੇ ਹਨ ਅਤੇ ਕਈ ਲੋਕ 5 ਦਿਨ ਭੋਜਨ ਅਤੇ 2 ਦਿਨ ਦਾ ਵਰਤ ਰੱਖਦੇ ਹਨ ਇਹ ਤਰੀਕਾ ਪੱਛਮੀ ਦੇਸ਼ਾ ਵਿਚ ਕਾਫੀ ਪ੍ਰਚਲਿਤ ਹੈਂ ਕਿਉਕਿ ਲੋਕ 5 ਦਿਨ ਕੰਮ ਤੇ ਭੋਜਨ ਕਰਦੇ ਹਨ ਅਤੇ ਛੁੱਟੀ ਵਾਲ਼ੇ ਦਿਨ ਵਰਤ ਰੱਖਦੇ ਹਨ।

ਹੁਣ ਸਵਾਲ ਇਹ ਪੈਦਾ ਹੁੰਦਾ ਕੇ ਇਹ ਚਰਬੀ ਘਟਾਉਣ ਵਿਚ ਕਿੱਦਾਂ ਮਦਦ ਕਰਦਾ ਹੈਂ ?ਰਾਬਰਟ ਹਚਿੰਸ, ਐਮਡੀ, ਐਮ ਪੀ ਐਚ, ਯੂ ਐਨ ਸੀ ਹੈਲਥ ਕੇਅਰ ਦੇ ਨਾਲ ਅੰਦਰੂਨੀ ਦਵਾਈ ਡਾਕਟਰ ਅਨੁਸਾਰ ਇੰਟਰਮੀਟੇਂਟ ਫਾਸਟਿੰਗ ਨੂੰ ਸਮਝਣ ਲਈ ਜਰੂਰੀ ਹੈ ਇਨਸੁਲਿਨ ਦੀ ਭੂਮਿਕਾ ਨੂੰ ਸਮਝਣਾ ਇਨਸੁਲਿਨ, ਉਹ ਹਾਰਮੋਨ ਜੋ ਬਲੱਡ ਸ਼ੂਗਰ ਨੂੰ ਨਿਯਮਤ ਕਰਦਾ ਹੈ,ਇਨਸੁਲਿਨ ਪੈਨਕ੍ਰੀਅਸ(ਪਾਚਕ) ਵਿਚ ਬਣਾਇਆ ਜਾਂਦਾ ਹੈ ਅਤੇ ਖਾਣਾ ਖਾਣ ਦੇ ਬਾਅਦ ਪਾਚਕ ਦੁਆਰਾ ਖੂਨ ਦੇ ਪ੍ਰਵਾਹ ਵਿਚ ਭੇਜਿਆ ਜਾਂਦਾ ਹੈ, ਇਕ ਵਾਰ ਜਾਰੀ ਕੀਤੇ ਜਾਣ ਤੋਂ ਬਾਅਦ, ਇਨਸੁਲਿਨ ਸਰੀਰ ਨੂੰ ਚਰਬੀ ਦੇ ਰੂਪ ਵਿਚ ਊਰਜਾ ਸਟੋਰ ਕਰਨ ਦਾ ਕਾਰਨ ਬਣਦੀ ਹੈ. ਉਹਨਾਂ ਅਨੁਸਾਰ , “ਇਨਸੁਲਿਨ ਚਰਬੀ ਬਣਾਉਂਦਾ ਹੈ, ਇਸ ਲਈ ਜਿੰਨੀ ਜਿਆਦਾ ਇਨਸੁਲਿਨ ਬਣਦੀ ਹੈ, ਓਨੀ ਹੀ ਵਧੇਰੇ ਚਰਬੀ ਤੁਸੀਂ ਸਟੋਰ ਕਰਦੇ ਹੋ,” ਵਰਤ ਦੌਰਾਨ ਤੁਹਾਡਾ ਸਰੀਰ ਨੂੰ ਇਨਸੁਲਿਨ ਪੱਧਰ ਨੂੰ ਘੱਟ ਕਰ ਦਿੰਦਾ ਹੈ ਤੇ ਤੁਸੀਂ ਆਪਣੇ ਸਰੀਰ ਦੇ ਚਰਬੀ ਜਮਾ ਕਰਨ ਦੀ ਪ੍ਰਕਿਰਿਆ ਨੂੰ ਉਲਟਾ ਕਰ ਦਿੰਦੇ ਹੋ ਨਤੀਜੇ ਵਜੋ ਸਰੀਰ ਊਰਜਾ ਲਈ ਜਮਾ ਕੀਤੀ ਹੋਈ ਚਰਬੀ ਨੂੰ ਵਰਤਣ ਲਗਦਾ ਹੈ ।ਭਾਰ ਘਟਾਉਣ ਤੋਂ ਇਲਾਵਾ, ਜੋ ਲੋਕ ਵਰਤ ਰੱਖਦੇ ਹਨ ਉਹ ਇਨਸੁਲਿਨ ਘੱਟ ਹੋਣ ਕਰਕੇ ਦਿਲ ਅਤੇ ਦਿਮਾਗ ਦੇ ਕਾਰਜਾਂ ਵਿਚ ਸੁਧਾਰ ਕਰ ਸਕਦੇ ਹਨ , ਲੋਕ ਦਿਲ ਦੀ ਬਿਮਾਰੀ ਦੇ ਆਪਣੇ ਜੋਖਮ ਨੂੰ ਵੀ ਘਟਾ ਸਕਦੇ ਹਨ।ਵਰਤ ਦੇ ਨਾਲ ਜੁੜੇ ਸੰਭਾਵਿਤ ਸਿਹਤ ਲਾਭਾਂ ਦੀ ਲੰਮੀ ਸੂਚੀ ਦੇ ਬਾਵਜੂਦ, ਇਹ ਹਰੇਕ ਲਈ ਸਹੀ ਨਹੀਂ ਹੋ ਸਕਦਾ.ਜੇ ਤੁਸੀਂ ਸ਼ੂਗਰ ਜਾਂ ਘੱਟ ਬਲੱਡ ਸ਼ੂਗਰ ਤੋਂ ਪੀੜਤ ਹੋ, ਤਾਂ ਵਰਤ ਰੱਖਣ ਨਾਲ ਤੁਹਾਡੇ ਬਲੱਡ ਸ਼ੂਗਰ ਦੇ ਪੱਧਰਾਂ ਵਿਚ ਸਪਾਈਕਸ ਅਤੇ ਕ੍ਰੈਸ਼ ਹੋ ਸਕਦੇ ਹਨ, ਜੋ ਖਤਰਨਾਕ ਹੋ ਸਕਦਾ ਹੈ.ਪਹਿਲਾਂ ਤੁਹਾਡੇ ਡਾਕਟਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਹੈ ਜੇ ਤੁਹਾਡੀ ਸਿਹਤ ਦੀ ਕੋਈ ਰੁਕਾਵਟ ਹੈ ਜਾਂ ਤੁਸੀਂ 24 ਘੰਟੇ ਤੋਂ ਵੱਧ ਵਰਤ ਰੱਖਣ ਦੀ ਯੋਜਨਾ ਬਣਾ ਰਹੇ ਹੋ.ਇਸ ਤੋਂ ਇਲਾਵਾ, ਆਮ ਤੌਰ ਤੇ ਬਜ਼ੁਰਗ ਬਾਲਗਾਂ, ਕਿਸ਼ੋਰਾਂ ਜਾਂ ਘੱਟ ਭਾਰ ਵਾਲੇ ਲੋਕਾਂ ਲਈ ਡਾਕਟਰੀ ਨਿਗਰਾਨੀ ਤੋਂ ਬਿਨਾਂ ਵਰਤ ਰੱਖਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ.ਜੇ ਤੁਸੀਂ ਵਰਤ ਰੱਖਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਲੈਂਦੇ ਹੋ, ਤਾਂ ਸੰਭਾਵਤ ਸਿਹਤ ਲਾਭਾਂ ਨੂੰ ਵਧਾਉਣ ਲਈ ਤੁਹਾਡੇ ਖਾਣ ਪੀਰੀਅਡ ਦੇ ਦੌਰਾਨ ਪੌਸ਼ਟਿਕ ਭੋਜਨ ਨਾਲ ਚੰਗੀ ਤਰ੍ਹਾਂ ਹਾਈਡ੍ਰੇਟ ਰਹਿਣਾ ਜਰੂਰੀ ਹੈ .ਇਸ ਤੋਂ ਇਲਾਵਾ, ਜੇ ਲੰਬੇ ਅਰਸੇ ਲਈ ਵਰਤ ਰੱਖੋ, ਤਾਂ ਤੀਬਰ ਸਰੀਰਕ ਗਤੀਵਿਧੀ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ਅਤੇ ਕਾਫ਼ੀ ਆਰਾਮ ਕਰੋ.





Saturday, April 27, 2013

ਗੂਰੁ ਗ੍ਰੰਥ ਸਾਹਿਬ-ਡਾਊਨਲੋਡ

ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਵਿਚ ਆਦਿ ਗੁਰੂ ਐਂਡ ਧਾਰਮਿਕ ਗ੍ਰੰਥ ਹੈ।ਗੁਰੂ ਗਰੰਥ ਸਾਹਿਬ ਵਿਚ ੧੪੬੯ ਤੋਂ ਲੈ ਕੇ ੧੭੦੮ ਸਿੱਖ ਗੁਰੂਆ ਅਤੇ  ਭਗਤਾ ਦੁਆਰਾ ਰਚੀ ਬਾਣੀ ਰਚਿਤ ਹੈ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖ ਤੇ ਉਸਦੀ  ਵਿਸ਼ੇਸ਼ਤਾ ਤੇ ਅਨੇਕ ਅਲੌਕਿਕ ਗੁਣਾ  ਦਾ ਜਿਕਰ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਨੇ ਗੁਰਿਆਈ ਦਿੱਤੀ ਅਤੇ ਤਦੋਂ ਤੋਂ  ਨਾਮ ਗੁਰੂ ਗੰਥ ਸਾਹਿਬ ਹੋ ਗਿਆ।ਸਿੱਖਾਂ ਲਈ ਇਹ ਉੱਚਤਮ ਪਵਿੱਤਰ ਗ੍ਰੰਥ ਅਤੇ ਸ਼ਬਦ ਰੂਪੀ ਗੁਰੂ ਹੈ ਜਿਸ ਵਿਚ ਗੁਰੂਆਂ ਦੀ ਸਿਖਿਆਵਾਂ ਅਤੇ ਭਗਤਾ ਦੀ ਬਾਣੀ ਦਾ ਭੰਡਾਰ ਹੈ ।ਇਤਿਹਾਸ ਸਰੋਤ ਵੱਜੋਂ ਮਾਰਗ-ਦਰਸ਼ਕ ਵਜੋਂ ਸਿੱਖ ਧਰਮ ਦਾ ਧੁਰਾ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਗੁਰਮੁਖੀ ਲਿੱਪੀ ਦੀ ਵਰਤੋਂ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ  ਆਦਿਕ ਹਨ    
ਉੱਪਰ ਦਿੱਤੇ ਲਿੰਕ ਤੋਂ ਤੁਸੀਂ ਧੰਨੁ ਧੰਨੁ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਡਾਊਨਲੋਡ ਕਰ ਸਕਦੇ ਹੋ 

ਮਹਾਨ ਕੋਸ਼-ਡਾਊਨਲੋਡ

ਗੁਰ ਸ਼ਬਦ ਰਤਨਾਕਰ ਮਹਾਨ ਜਿਸਨੂੰ ਅੱਸੀ ਮਹਾਨ ਕੋਸ਼ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਪੰਜਾਬੀ ਦਾ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਲਗਭਗ  ੧੪ ਸਾਲ ਅਥੱਕ ਮੇਹਨਤ ਅਤੇ ਲਗਨ ਤੋਂ ਬਾਅਦ ਕਾਨ੍ਹ ਸਿੰਘ ਨੇ ੧੯੨੬ ਸੰਪੂਰਨ ਕੀਤਾ ੧੯੩੦ ਵਿਚ ਸੁਦਰਸ਼ਨ ਪ੍ਰੈਸ ਜੋ ਕਿ ਅੰਮ੍ਰਿਤਸਰ ਵਿਚ ਸਥਿਤ ਹੈ,ਨੇ ਛਪਾਈ ਕੀਤੀ । ਮਹਾਨ ਕੋਸ਼ ਵਿਚ  ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਵਿਚ ਵਰਤੇ ਜਾਂਦੇ ਸ਼ਬਦ ਨੂੰ ਕ੍ਰਮਵਾਰ ਤਰੀਕੇ ਨਾਲ ਕਲਮਬੱਧ ਕਰ ਕਿ ਮਤਲਬ ਸਹਿਤ ਲਿਖਿਆ ਗਿਆ  ਹੈ ,ਇਹ ਸ਼ਬਦ ਜਰੂਰੀ ਨਹੀਂ ਕੇ ਸਿਰਫ ਸਿੱਖ ਧਰਮ ਨਾਲ ਸੰਬਧਿਤ ਹੈ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਸਾਰੇ  ਅੱਖਰਾਂ ਦਾ ਮਤਲਬ ਹੈ  ।ਹਵਾਲਾ ਸਮੱਗਰੀ ਲਈ ਵਿਚ ਸਬ ਤੋਂ ਉੱਚਤਮ ਪੰਜਾਬੀ ਕਿਤਾਬ ਕਿਹਾ ਜਾ ਸਕਦਾ ਹੈ।

Tuesday, April 23, 2013

ਜੁੱਤੀ-ਬਾਵਾ ਬਲਵੰਤ


ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖ਼ਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖ਼ਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ।

ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ ਇਹ ਖ਼ਬਰ ਬਡ਼ੇ ਜ਼ੋਰ ਨਾਲ ਛਪੀ ਕਿ ਹਿੰਦੁਸਤਾਨ ਦੇ ਸ਼ਹਿਨਸ਼ਾਹ ਨੂੰ ਮੁਲਕ ਮੁਲਕ ਦੀਆਂ ਟਿਕਟਾਂ ਇਕੱਠੀਆਂ ਕਰਨ ਦਾ ਬਡ਼ਾ ਸ਼ੌਕ ਸੀ। ਉਹਨਾਂ ਦੀ ਐਲਬਮ ਵਿਚ ਹਰ ਮੁਲਕ ਦੀ ਲੱਗੀ ਟਿਕਟ ਇਸ ਗੱਲ ਦਾ ਪੱਕਾ ਸਬੂਤ ਹੈ। ਖੈਰ, ਬਾਦਸ਼ਾਹਾਂ ਨੂੰ ਹੋਰ ਕੰਮ ਵੀ ਕੀ ਹੋਇਆ ?ਕੋਈ ਨਾ ਕੋਈ ਸ਼ੌਕ ਹੀ ਸਹੀ, ਨਾਲੇ ਸ਼ੁਰੂ ਤੋਂ ਹੀ ਇਹ ਚੀਜ਼ ਰਹੀ ਹੈ। ਕਿਸੇ ਬਾਦਸ਼ਾਹ ਨੂੰ ਬਟੇਰੇ ਲਡ਼ਾਉਣ ਦਾ ਸ਼ੌਕ ਤੇ ਕਿਸੇ ਨੂੰ ਭੇਡੂ, ਪਰ ਆਦਮੀ ਲਡ਼ਾਉਣ ਦਾ ਸ਼ੌਕ ਸਭ ਵਿਚ ਸਾਂਝਾ ਰਿਹਾ ਹੈ। ਸਿੱਕੇ ਤੇ ਔਰਤਾਂ ਆਦਿ ਇਕੱਤਰ ਕਰਨ ਦਾ ਚਾਅ ਵੀ ਮਾਡ਼ਾ ਨਹੀਂ ਸੀ। ਪਰ ਜਾਰਜ ਪੰਚਮ ਦਾ ਸ਼ੌਕ ਕਈ ਹੋਰ ਲੋਕਾਂ ਨੂੰ ਵੀ ਬਹੁਤ ਪਸੰਦ ਆਇਆ ਤੇ ਇਸ ਚੀਜ਼ ਦਾ ਅਸਰ ਸੋਨੇ ਦੀ ਚਿਡ਼ੀ ਤੇ ਦੇਵਤਿਆਂ ਦੇ ਦੇਸ ਤੇ ਸਭ ਤੋਂ ਵੱਧ ਹੋਇਆ। ਕਿਉਂ ਨਾ ਹੁੰਦਾ ? ਦਾਸ ਹਮੇਸ਼ਾ ਆਪਣੇ ਮਾਲਕਾਂ ਦੀ ਨਕਲ ਕਰ ਕੇ ਖ਼ੁਸ਼ ਹੁੰਦੇ ਹਨ।

ਟਿਕਟਾਂ ਦੇ ਸ਼ੌਕ ਦੀ ਤਾਂ ਸਾਨੂੰ ਖ਼ੁਸ਼ੀ ਹੈ ਹੀ ਪਰ ਇਹ ਜਾਣ ਕੇ ਆਪ ਨੂੰ ਵਧੇਰੇ ਖੁਸ਼ੀ ਹੋਵੇਗੀ ਕਿ ਜਰਮਨੀ ਦੇ ਕੈਸਰ ਨੂੰ ਜੁੱਤੀਆਂ ਦਾ ਕੱਠੀਆਂ ਕਰਨ ਦਾ ਬਡ਼ਾ ਸ਼ੌਕ ਸੀ। ਉਸ ਦੇ ਨਗਾਰਖਾਨੇ ਵਿੱਚ ਛੇ ਸੌ ਸਾਲ ਦੀ ਪੁਰਾਣੀ ਜੁੱਤੀ ਵੀ ਸੀ। ਇਹ ਵੀ ਅਜ਼ੀਬ ਸ਼ੌਕ ਹੋਇਆ। ਸ਼ਾਇਦ ਇਹ ਸ਼ੌਕ ਉਹਨਾਂ ਨੂੰ 1914-15 ਦੀ ਜੰਗ ਤੋਂ ਬਾਅਦ ਲੱਗਾ ਹੋਵੇ, ਜਦ ਕਿ ਇਤਹਾਦੀਆਂ ਨੇ ਜਰਮਨੀ ਤੇ ਜੁੱਤੀਆਂ ਦੀ ਬਾਰਸ਼ ਕੀਤੀ।

ਮੈਂ ਇਕ ਸ਼ਾਦੀ ਤੇ ਜਾਣ ਵਾਸਤੇ ਕੁਝ ਕੱਪਡ਼ੇ ਬਣਵਾਏ ਤੇ ਇਕ ਕਾਨਪੁਰੀ ਬੂਟ ਵੀ ਖਰੀਦਿਆ। ਇਹ ਬੂਟ ਮੈਨੂੰ ਬਹੁਤ ਪਸੰਦ ਆਇਆ। ਖ਼ਿਆਲ ਕੀਤਾ ਕਿ ਸ਼ਾਦੀ ਵਾਲੇ ਦਿਨ ਹੀ ਨਵੇਂ ਕੱਪਡ਼ੇ ਤੇ ਬੂਟ ਪਾਏ ਜਾਣ। ਸਾਡੇ ਦੇਸ ਦਾ ਇਹ ਵੀ ਸੋਹਣਾ ਰਿਵਾਜ਼ ਹੈ ਕਿ ਨਵੇਂ ਕੱਪਡ਼ੇ ਤੇ ਬੂਟ ਮੇਲੇ-ਮੁਸਾਹਬੇ ਜਾਂ ਸ਼ਾਦੀ ਵਗੈਰਾ ਦੇ ਮੌਕੇ ਤੇ ਪਹਿਨੇ ਜਾਂਦੇ ਹਨ। ਸੋਚ ਰਿਹਾ ਸਾਂ ਕਿ ਸ਼ਾਦੀ ਤੱਕ ਕੋਈ ਚੱਪਲ ਹੀ ਖਰੀਦ ਲਵਾਂ ਤੇ ਬਾਅਦ ਵਿਚ ਇਹ ਬੂਟ ਦੀ ਉਮਰ ਵਧਾਉਣ ਦੇ ਕੰਮ ਆਏਗੀ।

ਮੈਂ ਚੱਪਲ ਖਰੀਦਣ ਜਾ ਰਿਹਾ ਸਾਂ। ਰਸਤੇ ਵਿਚ ਹੀ ਕੈਸਰ ਦਾ ਸ਼ੌਕ ਯਾਦ ਆਇਆ ਤੇ ਨਾਲ ਹੀ ਖ਼ਿਆਲ ਫੁਰਿਆ ਕਿ ਚੱਪਲ ਦੀ ਥਾਂ ਕੋਈ ਜੁੱਤੀ ਖਰੀਦ ਲਈ ਜਾਏ। ਜ਼ਰੂਰੀ ਹੈ ਕਿ ਚੱਪਲ ਕੋਲੋਂ ਜੁੱਤੀ ਪੱਕੀ ਹੋਵੇਗੀ। ਫੇਰ ਬੂਟ ਦੀ ਉਮਰ ਨੇ ਇਸ ਖ਼ਿਆਲ ਨੂੰ ਹੋਰ ਵੀ ਪੁਖਤਾ ਕਰ ਦਿੱਤਾ। ਫਿਰ-ਤੁਰ ਕੇ ਇਕ ਜੁੱਤੀ ਖਰੀਦੀ ਗਈ, ਪੈਰੀਂ ਪਾ ਕੇ ਦੇਖ ਲਈ ਗਈ, ਕਾਗਜ਼ ਚ ਬੱਧੀ ਹੋਈ ਖੋਲ੍ਹ ਕੇ ਫ਼ੇਰ ਵੇਖ ਲਈ ਕਿ ਇਹ ਠੀਕ ਜੁੱਤੀ ਹੀ ਹੈ। ਸ਼ਾਦੀ ਦੇ ਦਿਨ ਤੱਕ ਤਾਂ ਘੱਟ ਤੋਂ ਘੱਟ ਏਸੇ ਦੀ ਸਵਾਰੀ ਕੀਤੀ ਜਾਏਗੀ। ਸਾਰਾ ਦਿਨ ਜੁੱਤੀ ਪਾਈ ਫਿਰਦਾ ਰਿਹਾ। ਉਹ ਪੈਰਾਂ ਨੂੰ ਘੁਟਦੀ ਰਹੀ ਪਰ ਖ਼ਿਆਲ ਆਇਆ, ਕੋਈ ਗੱਲ ਨਹੀਂ, ਊਠ ਅਡ਼ਾਉਂਦਿਆਂ ਹੀ ਲੱਦੀ ਦੇ ਹਨ। ਆਪੇ ਸ਼ਾਮ ਤੱਕ ਠੀਕ ਹੋ ਜਾਏਗੀ।

ਰਾਤ ਤੱਕ ਪੈਜ਼ਾਰ ਸ਼ਰੀਫ਼ (ਜੁੱਤੀ) ਦਾ ਮਿਜ਼ਾਜ਼ ਵਿਗਡ਼ਿਆ ਹੀ ਰਿਹਾ। ਇਸ ਨੂੰ ਅੱਡੀਆਂ ਤੇ ਪੱਬਾਂ ਦੇ ਛਾਲੇ ਵੀ ਵਿਖਾਏ ਗਏ, ਪਰ ਸ਼੍ਰੀਮਤੀ ਨਰਮ ਨਾ ਹੋਈ। ਜਦ ਕਿਸੇ ਨੂੰ ਪਤਾ ਲੱਗ ਜਾਏ ਕਿ ਫਲਾਣਾ ਮੇਰਾ ਚਾਹਵਾਨ ਹੈ, ਉਹ ਜ਼ਰੂਰ ਆਪਣੇ ਚਾਹਵਾਨ ਨਾਲ ਆਕਡ਼ੇਗਾ, ਜਾਂ ਆਕਡ਼ੇਗੀ। ਜੁੱਤੀ ਹੋਰਾਂ ਦਾ ਵੀ ਇਹੋ ਹਿਸਾਬ ਸੀ। ਅਚਾਨਕ ਮੈਨੂੰ ਬਜ਼ੁਰਗਾਂ ਦੀ ਇਕ ਗੱਲ ਯਾਦ ਆਈ 

ਤੇਲ ਤਮਾ ਜਿਸ ਕੋ ਮਿਲੇ ਨਰਮ ਹੋਏ ਤਤਕਾਲ

ਕੱਚੀ ਘਾਣੀ ਦਾ ਤੇਲ ਲੱਭਿਆ ਗਿਆ। ਸ਼੍ਰੀਮਤੀ ਦੀ ਖੂਬ ਮਾਲਸ਼ ਹੋਈ। ਇਸ ਕਿਰਿਆ ਤੋਂ ਬਾਅਦ ਜੁੱਤੀ ਨੂੰ ਕਿਤਾਬਾਂ ਵਾਲੀ ਅਲਮਾਰੀ ਵਿਚ ਰੱਖਿਆ ਗਿਆ। ਇਸ ਲਈ ਨਹੀਂ ਕਿ ਉਹ ਪਡ਼੍ਹ ਕੇ ਨਸੀਹਤ ਹਾਸਲ ਕਰੇ ਜਾਂ ਚੰਗੀ ਸੁਹਬਤ ਦਾ ਫ਼ਾਇਦਾ ਉਠਾਏ। ਏਥੇ ਮਹਾਤਮਾ ਗਾਂਧੀ ਜੀ ਦੀ ਸੁਹਬਤ ਤੋਂ ਕਿਸ ਨੇ ਫ਼ਾਇਦਾ ਉਠਾਇਆ ਹੈ?ਚੰਗੀਆਂ ਕਿਤਾਬਾਂ ਪਡ਼੍ਹ ਕੇ ਕਿਸ ਆਗੂ ਨੇ ਮੁਲਕ ਨੂੰ ਚੰਗਾ ਬਣਾਇਆ ਹੈ? ਇਹ ਤਾਂ ਵਿਚਾਰੀ ਹੈ ਹੀ ਅਨਪਡ਼੍ਹ ਚਰਨਦਾਸੀ। ਖ਼ੈਰ ਜੁੱਤੀ ਨੂੰ ਅਲਮਾਰੀ ਚ ਇਸ ਲਈ ਰੱਖਿਆ ਗਿਆ ਕਿ ਬਾਹਰ ਚੂਹੇ ਦਾ ਖ਼ਤਰਾ ਹੈ, ਕਿਉਂਕਿ ਬਚਪਨ ਤੋਂ ਹੀ ਅਸੀਂ ਜੁੱਤੀ ਤੇ ਚੂਹੇ ਦਾ ਮੇਲ ਦੇਖਦੇ ਆਏ ਹਾਂ। ਜਦ ਹਾਲੇ ਮੈਂ ਕਾਇਦਾ ਹੀ ਪਡ਼੍ਹਦਾ ਸਾਂ ਤੇ ਇਹ ਤਸਵੀਰ ਵੇਖਦਾ ਸਾਂ  ਜੀਮ - ਜੁੱਤੀ ਚੇ - ਚੂਹਾ, ਨਾਲੋ ਨਾਲ ਦੋਵੇਂ ਤਸਵੀਰਾਂ ਹੁੰਦੀਆਂ ਸਨ। ਹੁਣ ਜਦ ਤੇਲ ਲੱਗੀ ਜੁੱਤੀ ਹੇਠਾਂ ਪਈ ਹੋਵੇ, ਚੂਹਾ ਉਸ ਦਾ ਪੁਰਾਣਾ ਦੋਸਤ ਕੀ ਉਸ ਨੂੰ ਮਿਲਣ ਨਾ ਆਏਗਾ?

ਦੂਸਰੇ ਦਿਨ ਸਵੇਰੇ ਜੁੱਤੀ ਪਾਈ ਗਈ। ਬੂਟ ਸ਼ਾਦੀ ਤੋਂ ਪਹਿਲਾਂ ਪਾਉਣਾ ਨਹੀਂ, ਹੋਰ ਕੋਈ ਪਾਉਣ ਵਾਸਤੇ ਚੀਜ਼ ਨਹੀਂ। ਹੁਣ ਜੁੱਤੀ ਪੈਰੀਂ ਪਾ ਕੇ ਦੇਖ ਰਿਹਾ ਸਾਂ ਕਿ ਇਹ ਚਮਡ਼ੇ ਦੀ ਹੈ ਜਾਂ ਲਕਡ਼ੀ ਦੀ? ਹਾਏ! ਤੌਬਾ-ਤੌਬਾ! ਐਡੀ ਸਖ਼ਤ, ਕੀ ਬਜ਼ੁਰਗਾਂ ਦਾ ਕੌਲ ਝੂਠ ਨਿਕਲਿਆ? ਇਹ ਜੁੱਤੀ ਤੇ ਉਲਟਾ ਅਸਰ ਕਿਉਂ ਹੋਇਆ? ਜਾਂ ਕਿਤੇਗ਼ਾਲਿਬ ਦੀ ਗੱਲ ਹੀ ਠੀਕ ਨਾ ਹੋਵੇ 
ਹਮਾਰੇ ਜਜ਼ਬਾ-ਏ-ਦਿਲ ਕੀ ਮਗਰ ਤਾਸੀਰ ਉਲਟੀ ਹੈ
ਹੁਣ ਇਹ ਸੋਚ ਰਿਹਾ ਸਾਂ ਜੁੱਤੀ ਨੂੰ ਤੇਲ ਹੀ ਲਾਇਆ ਸੀ, ਕੋਈ ਸੈਕੋਟੀਨ ਤੇ ਨਹੀਂ ਮਲੀ ਸੀ, ਕੋਈ ਬਰੋਜ਼ੇ ਜਾਂ ਸੁਰੇਸ਼ ਦੀ ਮਾਲਸ਼ ਤੇ ਨਹੀਂ ਕੀਤੀ ਤੇ ਨਾ ਹੀ ਤੇਲ ਭੁਲਾਵੇ ਭੁੱਲਾ ਬਾਣੀਆ, ਦਿੱਤੀ ਵਾਰਨਿਸ਼ ਉਲਟ। ਫੇਰ ਖ਼ਿਆਲ ਆਇਆ ਸ਼ਾਇਦ ਤੇਲ ਹਰ ਇਕ ਚੀਜ਼ ਨੂੰ ਨਰਮ ਨਾ ਕਰਦਾ ਹੋਵੇ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਤੇਲ ਦੇ ਵੱਡੇ ਵੱਡੇ ਕੁੱਪੇ ਸਨ। ਜੇ ਤੇਲ ਹਰ ਚੀਜ਼ ਨੂੰ ਨਰਮ ਕਰ ਸਕਦਾ ਤਾਂ ਕੁੱਪੇ ਏਸੇ ਤਰ੍ਹਾਂ ਆਕਡ਼ੇ ਰਹਿੰਦੇ ? ਉਹ ਮਸ਼ਕਾਂ ਨਾ ਬਣ ਗਏ ਹੁੰਦੇ। ਫੇਰ ਤੱਕਡ਼ੀ ਦੇ ਛਾਬੇ ਹੀ ਦੇਖੋ, ਤੇਲ ਲੱਗਣ ਤੇ ਟੱਲੀ ਵਾਂਗ ਖਡ਼ਕਦੇ ਹਨ। ਜ਼ਰੂਰ ਇਹ ਜੁੱਤੀ ਵੀ ਏਸੇ ਚਮਡ਼ੀ ਦੀ ਹੈ ਜਾਂ ਇਹ ਕਹਿ ਲਵੋ ਕਿ ਊਠ ਦੀ ਖੱਲ ਤੋਂ ਬਣੀ ਹੈ। ਤੌਬਾ? ਮੈਂ ਭੁੱਲ ਕੇ ਖ਼ਰੀਦ ਬੈਠਾ, ਹੁਣ ਸਵਾਲ ਇਹ ਹੈ ਕਿ ਠੀਕ ਕਿਸ ਤਰ੍ਹਾਂ ਹੋਵੇ। ਜੇ ਸਖ਼ਤੀ ਦੀ ਹੀ ਯਾਰ ਹੈ ਤਾਂ ਕਿਉਂ ਨਾ ਜੁੱਤੀ ਨੂੰ ਕਲਬੂਤ ਦਵਾਇਆ ਜਾਏ? ਖ਼ੈਰ ਜੁੱਤੀ ਨੂੰ ਛਾਲੇ ਪਾਉਣ ਦੇ ਬਦਲੇ ਦੋ ਘੰਟੇ ਦੀ ਸਖ਼ਤ ਸਜ਼ਾ ਦਿੱਤੀ ਗਈ, ਕੁਝ ਬੈਂਤ ਵੀ ਮਾਰੇ ਗਏ।

ਜੁੱਤੀ ਨੂੰ ਆਖ਼ਰਕਾਰ ਦੁਕਾਨਦਾਰ ਤੋਂ ਮਾਫ਼ੀ ਮੰਗਣੀ ਪਈ। ਉਸ ਨੂੰ ਕਲਬੂਤ ਦੀ ਫਾਂਸੀ ਤੋਂ ਉਤਾਰਿਆ ਗਿਆ, ਪਰ ਹੁਣ ਪੈਰ ਇਨਕਾਰੀ ਸਨ, ਦੋਸ਼ੀ ਤੇ ਸਜ਼ਾ-ਯਾਫ਼ਤਾ ਦੇ ਨਾਲ ਨਹੀਂ ਸਨ ਲੱਗਣਾ ਚਾਹੁੰਦੇ, ਦੇਸ਼ ਦਾ ਰਿਵਾਜ਼ ਜੋ ਹੋਇਆ, ਇਹ ਵੀ ਮਜ਼ਬੂਤ ਸਨ।

ਬਡ਼ੀ ਮੁਸ਼ਕਲ ਨਾਲ ਪੈਰਾਂ ਨੂੰ ਮਨਾਇਆ ਗਿਆ ਕਿ ਮਿਹਰਬਾਨ! ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ ਕਿ ਦੋਸ਼ੀ ਨਾਲ ਨਫ਼ਰਤ ਕੀਤੀ ਜਾਏ। ਤੁਸੀਂ ਵੀਹਵੀਂ ਸਦੀ ਦੇ ਉਜਾਲੇ ਵਿੱਚ ਜੀ ਰਹੇ ਹੋ। ਨਾਲੇ ਇਹ ਵਿਚਾਰੀ ਮਾਫ਼ੀ ਮੰਗ ਚੁੱਕੀ ਹੈ, ਸਾਨੂੰ ਇਹ ਵੀ ਮਨਜ਼ੂਰ ਹੈ ਕਿ ਜੁੱਤੀ ਨੂੰ ਤੁਸੀਂ ਠਿੱਬੀ ਕਰ ਲਵੋ, ਪਰ ਪਹਿਨੋ ਜ਼ਰੂਰ।

ਕਿਸੇ ਦਾ ਇਹ ਕਹਿਣਾ ਠੀਕ ਹੈ ਕਿ ਜੁੱਤੀ ਨੂੰ ਪਾਦ ਤਰਾਣ ਕਹੋ ਜਾਂ ਪਿਆਰੀ ਚਰਨਦਾਸੀ ਪਰ ਲੱਗੇਗੀ ਜ਼ਰੂਰ। ਹਰ ਜੁੱਤੀ ਲੱਗੇਗੀ ਚਾਹੇ ਤੁਸੀਂ ਜੁੱਤੀ ਪਾਈਹਨੂਮਾਨ ਚਾਲੀਸਾ ਪਡ਼੍ਹੋ ਚਾਹੇ ਵਾਹਿਗੁਰੂ ਵਾਹਿਗੁਰੂ ਕਰੋ ਪਰ ਇਹ ਦੰਦ ਜ਼ਰੂਰ ਮਾਰੇਗੀ। ਅਸਾਂ ਏਸ ਵਾਕ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਕੈਸਰ ਦੇ ਸ਼ੌਕ ਨੂੰ ਮੁੱਖ ਰੱਖਦਿਆਂ ਹੋਇਆਂ ਜੁੱਤੀ ਖ਼ਰੀਦੀ ਸੀ।

ਅੱਜ ਕਿਤੇ ਚਮਡ਼ਾ ਸਾਡ਼ਿਆ ਜਾ ਰਿਹਾ ਹੈ, ਕਿਸੇ ਬਾਂਸ ਰਗਡ਼ਿਆ ਜਾਂਦਾ ਹੈ, ਫੇਰ ਵੀ ਪੈਰਾਂ ਨੂੰ ਕੋਈ ਆਰਾਮ ਨਹੀਂ, ਸੋਚ ਰਿਹਾ ਸਾਂ ਕੀ ਪਿਆਰੀ ਦੇ ਭਰਾ ਦੀ ਸ਼ਾਦੀ ਤੱਕ ਪੈਰਾਂ ਨੂੰ ਕੁਝ ਹੋਸ਼ ਵੀ ਆਏਗੀ? ਕਾਸ਼ ਮੇਰੇ ਪੈਰ ਹੀ ਅਸਫੰਦ ਯਾਰ ਵਰਗੇ ਹੁੰਦੇ ਉਹ ਅਸਫੰਦ ਜਿਸ ਦਾ ਜਿਸਮ ਹਕੀਮਾਂ ਨੇ ਬੱਜਰ ਬਣਾ ਦਿੱਤਾ ਸੀ ਤੇ ਮਹਾਂ ਕਵੀ ਫ਼ਿਰਦੌਸੀ ਨੇ ਜਿਸ ਬਾਬਤ ਸ਼ਾਹਨਾਮੇ ਵਿਚ ਲਿਖਿਆ ਹੈ-
ਜਦ ਰੁਸਤਮ ਨੇ ਅਸਫੰਦ ਯਾਰ ਨੂੰ ਤੀਰ ਮਾਰਿਆ, ਤੀਰ ਦਾ ਫਲ ਖੁੰਢਾ ਹੋ ਗਿਆ। ਅਸਫੰਦ ਨੇ ਲਲਕਾਰ ਕੇ ਕਿਹਾ, ਰੁਸਤਮ ਤੇਰੇ ਇਹੋ ਜਿਹੇ ਸਭ ਤੀਰ ਬੇਕਾਰ ਜਾਣਗੇ

ਕਿੱਥੇ ਹੈ ਤੇਰੀ ਪਹਾਡ਼ੀ ਦੀਆਂ ਚੋਟੀਆਂ ਨੂੰ ਕੱਟਣ ਵਾਲੀ ਤੇਗ,
ਪੱਥਰਾਂ ਚੋਂ ਪਾਰ ਹੋਣ ਵਾਲੇ ਤੀਰ,
ਤਾਰਿਆਂ ਦੇ ਸੀਨੇ ਚ ਖੁੱਭਣ ਵਾਲੇ ਨੇਜ਼ੇ,
ਕਿੱਥੇ ਹੈ ਫ਼ੌਲਾਦ ਦੇ ਟੁਕਡ਼ੇ ਕਰਨ ਵਾਲਾ ਤੇਰਾ ਕੁਹਾਡ਼ਾ?”

ਕਾਸ਼ ਮੇਰੇ ਪੈਰ ਵੀ ਇਹੋ ਜਿਹੇ ਹੁੰਦੇ। ਮੈਂ ਸ਼ਾਦੀ ਤੇ ਜਾ ਸਕਦਾ ਤੇ ਆਪਣੀ ਪਿਆਰੀ ਦੇ ਦਰਸ਼ਨ ਕਰਕੇ ਨਿਹਾਲ ਹੋ ਸਕਦਾ।
ਪਰ ਅਫ਼ਸੋਸ ਕਿ ਮੈਂ ਕਿਸਾਨ ਨਹੀਂ! ਮੇਰੇ ਪੈਰ ਜੇ ਚੰਮ ਦੀ ਜੁੱਤੀ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਉਹ ਚਾਂਦੀ ਦੀ ਸਖ਼ਤ ਜੁੱਤੀ ਦਾ (ਮੇਰੀ ਮੁਰਾਦ ਉਸ ਚਾਂਦੀ ਤੋਂ ਹੈ ਜਿਸ ਦੇ ਅੱਜਕਲ ਲਿਸ਼ਕਦੇ ਸਿੱਕੇ ਬਣ ਰਹੇ ਹਨ) ਕਿਸ ਤਰ੍ਹਾ ਮੁਕਾਬਲਾ ਕਰਨਗੇ? ਖ਼ੈਰ ਮੈਨੂੰ ਪਿਆਰੀ ਦੇ ਨਾ ਮਿਲਣ ਤੇ ਜੁੱਤੀ ਖ਼ਰੀਦਣ ਦਾ ਉਮਰ ਭਰ ਅਫ਼ਸੋਸ ਰਹੇਗਾ। ਪਰ ਹੁਣ ਚੀਨੀ ਹਕੀਮ ਦੀ ਇਹ ਨੁਸਖ਼ਾ ਅਮਲ ਵਿਚ ਲਿਆਉਣਾ ਪਏਗਾ, ਕਿ ਪੈਰਾਂ ਨੂੰ ਤੰਗ ਕਰਨ ਵਾਲਿਆਂ ਤੇ ਪੁਰਾਣੀ ਕਿਸਮ ਦੀਆਂ ਜੁੱਤੀਆਂ ਨੂੰ ਬਦਲੋ।

Gul Panag Ties The Knot With Rishi Attari


ਸਾਬਕਾ ਮਿਸ ਇੰਡੀਆ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੇ ਐਤਵਾਰ ਨੂੰ ਹਰਿਆਣਾ ਦੇ ਕਸਬੇ ਵਿਚ ਆਪਣੇ ਲੰਬੇ ਸਮੇਂ ਤੋਂ ਮਿੱਤਰ ਰਿਸ਼ੀ ਅਟਾਰੀ ਨਾਲ ਵਿਆਹ ਕਰਵਾ ਲਿਆ.ਵਿਆਹ ਦੀ ਰਸਮ ਅਰਥਾਤ ਅਨੰਦ ਕਾਰਜ ਇਕ ਗੁਰਦੁਆਰੇ ਵਿਚ ਕੀਤਾ ਗਿਆ, ਜਿਸ ਤੋਂ ਬਾਅਦ ਪੰਚਕੂਲਾ ਦੇ ਸੈਕਟਰ 5 ਵਿਚ ਇਕ ਹੋਟਲ ਵਿਚ ਸਵਾਗਤ ਕੀਤਾ ਗਿਆ। ਗੁਲ ਪਨਾਗ, ਜੋ ਕਿ ਉਸ ਦੀ ਸਾਹਸੀ ਜੀਵਨ ਸ਼ੈਲੀ ਅਤੇ ਤੌਹਬੀ ਵਿਵਹਾਰ ਲਈ ਮਸ਼ਹੂਰ ਹੈ, ਨੇ ਵਿਆਹ ਦੀ ਰਸਮ ਤੋਂ ਬਾਅਦ ਰਿਸੈਪਸ਼ਨ ਦੇ ਸਥਾਨ 'ਤੇ ਪਹੁੰਚਣ ਲਈ ਇਕ ਵਿਲੱਖਣ ਰਸਤਾ ਚੁਣਿਆ.ਬਰਾਤ ਵਿੱਚ 20 ਤੋਂ ਵੱਧ ਐਨਫੀਲਡ ਮੋਟਰਸਾਈਕਲਾਂ ਸਵਾਰ ਸਨ, ਜਿਨ੍ਹਾਂ ਵਿੱਚੋਂ ਕੁਝ ਚਲਾ ਰਹੀਆਂ ਸਨ।ਰਿਸ਼ੀ ਇੱਕ ਰਾਇਲ ਐਨਫੀਲਡ ਮੋਟਰਸਾਈਕਲ 'ਤੇ ਪਹੁੰਚਿਆ, ਪਨਾਗ ਸਾਈਡਕਾਰ ਵਿੱਚ ਬੈਠਾ ਹੋਇਆ ਸੀ.

iPhone 16: A Comprehensive Overview of All Models

The anticipation surrounding the **iPhone 16** lineup has reached new heights as Apple unveils its latest flagship devices. With multiple mo...