ਜੇ ਕੁਦਰਤ ਨੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਅੱਗੇ-ਪਿੱਛੇ ਕਰਨ ਦੀ ਖੁਲ੍ਹ ਦਿਤੀ ਹੁੰਦੀ ਤਾਂ ਹਰ ਕਿਸੇ ਨੇ ਹਾਸੋ-ਹੀਣੇ ਹੋਣਾ ਸੀ
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ , ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ
ਭਾਈਵਾਲੀਆਂ ਇਸ ਲਈ ਨਹੀਂ ਨਿਭਦੀਆਂ ਕਿਓਂਕਿ ਕੰਮਾਂ ਨੂੰ ਠੀਕ ਢੰਗ ਨਾਲ ਵੰਡਿਆ ਨਹੀਂ ਗਿਆ ਹੁੰਦਾ
ਇਸਤਰੀਆਂ ਭਰਾਵਾਂ ਨੂੰ ਆਪਸ ਵਿਚ ਨਹੀਂ ਲੜਾਉਂਦੀਆ , ਉਹ ਆਪਣੇ ਪਤੀਆਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ
ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ , ਮਿਹਰਬਾਨੀਆਂ ਬੰਦ ਹੋਣ ਤੇ ਅਜੇਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ
ਭੋਗ ਸਮੇਂ ਸਰਧਾਂਜਲੀ ਵਿਚ ਵਿਛੜੇ ਬੰਦੇ ਦੇ ਗੁਣ ਗਿਣ ਕੇ ਬੋਲਣ ਵਾਲੇ ਇਹ ਕਹਿ ਰਹੇ ਹੁੰਦੇ ਹਨ ਕਿ ਇਹ ਗੁਣ , ਉਸ ਵਿਚ ਹੋਣੇ ਚਾਹੀਦੇ ਸਨ
ਜੇ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਾਂਗੇ ਤਾਂ ਮਾਪਿਆਂ ਦੇ ਬੁਢੇਪੇ ਵਿਚ ਉਹ ਮੁੰਡਿਆ ਵਾਲਾ ਵਿਹਾਰ ਕਰਨਗੀਆਂ
ਧਾਰਮਿਕ ਸਥਾਨ ਦੇ ਹੱਸਣ ਦੀ ਆਗਿਆ ਨਾ ਹੋਣ ਕਰਕੇ , ਉਥੇ ਹਰ ਕੋਈ ਆਪਣੀ ਉਮਰ ਨਾਲੋਂ ਵੱਡਾ ਨਜਰ ਆਉਂਦਾ ਹੈ
ਚਾਪਲੂਸ ਨਾਂ ਤਾਂ ਆਪਣੀ ਕਦਰ ਕਰਦਾ ਹੈ , ਨਾਂ ਹੀ ਉਸਦੀ ਜਿਸਦੀ ਉਹ ਚਾਪਲੂਸੀ ਕਰ ਰਿਹਾ ਹੁੰਦਾ ਹੈ
ਬਹੁਤ ਅਮੀਰ , ਤਾਕਤਵਰ ਅਤੇ ਪ੍ਰਸਿੱਧ ਬੰਦੇ ਅਤੇ ਬਹੁਤ ਕਮਜੋਰ , ਗਰੀਬ ਤੇ ਬਦਨਾਮ ਵਿਅਕਤੀ , ਤਰਕਸੰਗਤ ਸੋਚ ਦੇ ਧਾਰਨੀ ਨਹੀਂ ਹੋ ਸਕਦੇ
ਨੀਵੀਆਂ ਥਾਵਾਂ ਤੋਂ ਉਠੇ ਲੋਕਾਂ ਵਿਚ ਵੱਡੇ ਬਣਨ ਦੀ ਕਾਹਲ ਹੁੰਦੀ ਹੈ

ਸ਼ਰਧਾਂਜਲੀ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ ਅਤੇ ਪਰਿਵਾਰ ਨੂੰ ਪ੍ਰਸੰਸਾਂ ਚੰਗੀ ਲਗ ਰਹੀ ਹੁੰਦੀ ਹੈ , ਹੋਰ ਕਿਸੇ ਦੀ ਸ਼ਰਧਾਂਜਲੀ ਵਿਚ ਕੋਈ ਵੀ ਦਿਲਚਸਪੀ ਨਹੀਂ ਹੁੰਦੀ
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾਂ ਕਰੋ , ਕੋਈ ਨਹੀਂ ਸਿੱਖਦਾ , ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ , ਸਿੱਖੇ ਜਾਂਦੇ ਹਨ ।
ਨਵਾਂ ਕੰਮ ਕੋਈ ਵੀ ਹੋਵੇ , ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ
ਜਦੋਂ ਜਿੰਮੇਵਾਰੀ ਦਿਉਗੇ ਤਾਂ ਕੁਝ ਵਿਕਾਸ ਕਰਨਗੇ , ਕੁਝ ਮੁਰਝਾ ਜਾਣਗੇ , ਕੁਝ ਵਧੇਰੇ ਹਾਜਰ ਰਹਿਣਗੇ , ਕੁਝ ਪੂਰਨ ਭਾਂਤ ਅਲੋਪ ਹੋ ਜਾਣਗੇ
ਚੰਗੇ ਵਿਚਾਰਾਂ ਨਾਲ ਪ੍ਰਾਪਤ ਸਹੂਲਤਾਂ ਨੂੰ ਮਾਣਨ ਦੀ ਯੋਗਤਾ ਵੱਧ ਜਾਂਦੀ ਹੈ
ਜਿਨ੍ਹਾਂ ਲੋਕਾਂ ਦਾ ਵਾਹ ਪੈਸੇ ਨਾਲ ਪੈਂਦਾ ਰਹਿੰਦਾ ਹੈ , ਉਹ ਚੁਸਤ ਅਤੇ ਸੁਚੇਤ ਰਹਿੰਦੇ ਹਨ
ਸੰਸਾਰ ਦੀਆਂ ਸਮੂਹਕ ਸਮੱਸਿਆਵਾਂ ਵਿਅਕਤੀਗਤ ਸਮੱਸਿਆਵਾਂ ਨਾਲ ਸ਼ੂਰੂ ਹੁੰਦੀਆਂ ਹਨ
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ : ਚਲੋ , ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿੱਚ ਸਹਿਯੋਗ ਦਿਉ
ਆਪਣੀ ਚਾਲ ਪਛਾਣੋ ਅਤੇ ਆਪਣੀ ਰਫਤਾਰ ਨਾਲ ਚਲੋ , ਜਲਦੀ ਹੀ ਬੜੀ ਦੂਰ ਨਿਕਲ ਜਾਓਗੇ
ਕਿਤਾਬਾਂ ਸੋਚਣ , ਮਹਿਸੂਸ ਕਰਨ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ
ਭਾਵੇਂ ਠੀਕ ਅਤੇ ਸਹੀ ਰਾਹ ਤੇ ਹੀ ਹੋਈਏ , ਜੇ ਬਹਿ ਗਏ ਤਾਂ ਕੁਚਲੇ ਜਾਵਾਂਗੇ
ਜਿੰਦਗੀ ਸਾਨੂੰ ਵਕਤ ਦਿੰਦੀ ਹੈ , ਉਸ ਨੂੰ ਵਰਤਣਾ ਕਿਵੇਂ ਹੈ , ਇਹ ਸਾਡੀ ਜਿੰਮੇਵਾਰੀ ਹੈ
ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ , ਖਾਲੀ ਬੜਾ ਖੜਾਕ ਕਰਦੇ ਹਨ , ਭਰੇ ਚੁੱਪ ਕਰਕੇ ਲੰਘ ਜਾਂਦੇ ਹਨ
ਜਿਸ ਉਤੇ ਵੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ , ਉਹ ਜਾਂ ਪੱਕ ਰਿਹਾ ਹੈ ਜਾਂ ਮੁਰਝਾ ਰਿਹਾ ਹੈ
ਜਿੰਦਗੀ ਕੁਝ ਕਰਨ ਦੀ ਇੱਕ ਮੋਹਲਤ ਹੈ , ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਹੀ ਭਰਨੀ ਹੁੰਦੀ ਹੈ
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ
ਇੱਛਾਵਾਂ ਕਾਰਨ ਹੀ ਮਨੁੱਖ ਨੇ ਵਿਕਾਸ ਕੀਤਾ ਹੈ , ਜੇ ਇੱਛਾਵਾਂ ਨਾਂ ਹੁੰਦੀਆਂ ਤਾਂ ਮਨੁੱਖ ਹੁਣ ਵੀ ਗੁਫਾਵਾਂ ਵਿੱਚ ਹੀ ਰਹਿ ਰਿਹਾ ਹੋਣਾ ਸੀ
ਵਿਦਿਆਰਥੀ ਨਾਲਾਇਕ ਨਹੀਂ ਹੁੰਦੇ , ਜਿਨ੍ਹਾਂ ਦੀ ਯੋਗਤਾ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਬਣ ਜਾਂਦੇ ਹਨ , ਬਾਕੀਆਂ ਨੂੰ ਨਾਲਾਇਕ ਕਿਹਾ ਜਾਂਦਾ ਹੈ

ਬਹੂਤ ਖੂਬ ।।। ਸੁਕਰਿਆ ਜੀ
ReplyDeleteਬਹੁਤ ਵਧੀਆ ਤਥ ਜੀ
ReplyDeleteਬਹੁਤ ਵਧੀਆ ਤਥ ਜੀ
ReplyDeleteਵਾਹ
ReplyDeleteਕਪੂਰ ਜੀ ਤੁਹਾਡੇ ਵਿਚਾਰ ਹੀਰੇ ਮੋਤੀਆਂ ਤੋਂ ਕਈ ਗੁਣਾ ਕੀਮਤੀ ਹਨ।
ReplyDeleteਬਹੁਤ ਸੋਨੇ ਵਿਚਾਰ sir....
ReplyDeleteਬਹੁਤ ਖੂਬ ਕਪੂਰ ਸਾਹਬ👌
ReplyDeleteਕਪੂਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੇਰੇ ਕੋਲ ਕੋਈ ਲਫਜ਼ ਨਹੀਂ ਕਿਵੇਂ ਤੇ ਕਿਥੋਂ ਭਾਲਾ ਉਹ ਅੱਖਰ ਜੋ ਤੁਸੀ ਤਾ ਲਭ ਲੈਦੇ ਹੋ ਤੁਹਾਡੀ ਕਿਤਾਬ ਖਿੜਕੀਆਂ ਡਿਉਨਲੌਡ ਕੀਤੀ ਹੈ ਹਰ ਰੋਜ ਪੜਦਾ ਹਾ ਤੁਸੀ ਮੈਨੂੰ ਜਿਉਣ ਦਾ ਢੰਗ ਸਿਖਾ ਦਿਤਾ ਹੈ ਜੀ ਕੈਪਟਨ ਕੁਲਜੀਤ ਸਿੰਘ ਹੰਬੜਾਂ (ਲੁਧਿਆਣਾ)
ReplyDeleteThis comment has been removed by the author.
ReplyDeleteSir ji. Tuhadi books ney meri life change kar diti heyy. Pehla main apne past vich hoyi ghatna too bahr he nhi nikal paa reyaa c. Prr tuhadia books read kark main ustoo bahr aa gya.or mind etna jyada sharp ho gya hey k dunyiaa vich j koi v insaan mere naal 2 mint gall krley kisey v topic tey. Taan main ohnu apna mureed bnaa deya ga. Itna sharp mind ho gya.
ReplyDelete