ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖ਼ਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖ਼ਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ।
ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ ਇਹ ਖ਼ਬਰ ਬਡ਼ੇ ਜ਼ੋਰ ਨਾਲ ਛਪੀ ਕਿ ਹਿੰਦੁਸਤਾਨ ਦੇ ਸ਼ਹਿਨਸ਼ਾਹ ਨੂੰ ਮੁਲਕ ਮੁਲਕ ਦੀਆਂ ਟਿਕਟਾਂ ਇਕੱਠੀਆਂ ਕਰਨ ਦਾ ਬਡ਼ਾ ਸ਼ੌਕ ਸੀ। ਉਹਨਾਂ ਦੀ ਐਲਬਮ ਵਿਚ ਹਰ ਮੁਲਕ ਦੀ ਲੱਗੀ ਟਿਕਟ ਇਸ ਗੱਲ ਦਾ ਪੱਕਾ ਸਬੂਤ ਹੈ। ਖੈਰ, ਬਾਦਸ਼ਾਹਾਂ ਨੂੰ ਹੋਰ ਕੰਮ ਵੀ ਕੀ ਹੋਇਆ ?ਕੋਈ ਨਾ ਕੋਈ ਸ਼ੌਕ ਹੀ ਸਹੀ, ਨਾਲੇ ਸ਼ੁਰੂ ਤੋਂ ਹੀ ਇਹ ਚੀਜ਼ ਰਹੀ ਹੈ। ਕਿਸੇ ਬਾਦਸ਼ਾਹ ਨੂੰ ਬਟੇਰੇ ਲਡ਼ਾਉਣ ਦਾ ਸ਼ੌਕ ਤੇ ਕਿਸੇ ਨੂੰ ਭੇਡੂ, ਪਰ ਆਦਮੀ ਲਡ਼ਾਉਣ ਦਾ ਸ਼ੌਕ ਸਭ ਵਿਚ ਸਾਂਝਾ ਰਿਹਾ ਹੈ। ਸਿੱਕੇ ਤੇ ਔਰਤਾਂ ਆਦਿ ਇਕੱਤਰ ਕਰਨ ਦਾ ਚਾਅ ਵੀ ਮਾਡ਼ਾ ਨਹੀਂ ਸੀ। ਪਰ ਜਾਰਜ ਪੰਚਮ ਦਾ ਸ਼ੌਕ ਕਈ ਹੋਰ ਲੋਕਾਂ ਨੂੰ ਵੀ ਬਹੁਤ ਪਸੰਦ ਆਇਆ ਤੇ ਇਸ ਚੀਜ਼ ਦਾ ਅਸਰ ਸੋਨੇ ਦੀ ਚਿਡ਼ੀ ਤੇ ਦੇਵਤਿਆਂ ਦੇ ਦੇਸ ਤੇ ਸਭ ਤੋਂ ਵੱਧ ਹੋਇਆ। ਕਿਉਂ ਨਾ ਹੁੰਦਾ ? ਦਾਸ ਹਮੇਸ਼ਾ ਆਪਣੇ ਮਾਲਕਾਂ ਦੀ ਨਕਲ ਕਰ ਕੇ ਖ਼ੁਸ਼ ਹੁੰਦੇ ਹਨ।
ਟਿਕਟਾਂ ਦੇ ਸ਼ੌਕ ਦੀ ਤਾਂ ਸਾਨੂੰ ਖ਼ੁਸ਼ੀ ਹੈ ਹੀ ਪਰ ਇਹ ਜਾਣ ਕੇ ਆਪ ਨੂੰ ਵਧੇਰੇ ਖੁਸ਼ੀ ਹੋਵੇਗੀ ਕਿ ਜਰਮਨੀ ਦੇ “ਕੈਸਰ” ਨੂੰ ਜੁੱਤੀਆਂ ਦਾ ਕੱਠੀਆਂ ਕਰਨ ਦਾ ਬਡ਼ਾ ਸ਼ੌਕ ਸੀ। ਉਸ ਦੇ “ਨਗਾਰਖਾਨੇ” ਵਿੱਚ ਛੇ ਸੌ ਸਾਲ ਦੀ ਪੁਰਾਣੀ ਜੁੱਤੀ ਵੀ ਸੀ। ਇਹ ਵੀ ਅਜ਼ੀਬ ਸ਼ੌਕ ਹੋਇਆ। ਸ਼ਾਇਦ ਇਹ ਸ਼ੌਕ ਉਹਨਾਂ ਨੂੰ 1914-15 ਦੀ ਜੰਗ ਤੋਂ ਬਾਅਦ ਲੱਗਾ ਹੋਵੇ, ਜਦ ਕਿ ਇਤਹਾਦੀਆਂ ਨੇ ਜਰਮਨੀ ਤੇ ਜੁੱਤੀਆਂ ਦੀ ਬਾਰਸ਼ ਕੀਤੀ।
ਮੈਂ ਇਕ ਸ਼ਾਦੀ ਤੇ ਜਾਣ ਵਾਸਤੇ ਕੁਝ ਕੱਪਡ਼ੇ ਬਣਵਾਏ ਤੇ ਇਕ ਕਾਨਪੁਰੀ ਬੂਟ ਵੀ ਖਰੀਦਿਆ। ਇਹ ਬੂਟ ਮੈਨੂੰ ਬਹੁਤ ਪਸੰਦ ਆਇਆ। ਖ਼ਿਆਲ ਕੀਤਾ ਕਿ ਸ਼ਾਦੀ ਵਾਲੇ ਦਿਨ ਹੀ ਨਵੇਂ ਕੱਪਡ਼ੇ ਤੇ ਬੂਟ ਪਾਏ ਜਾਣ। ਸਾਡੇ ਦੇਸ ਦਾ ਇਹ ਵੀ ਸੋਹਣਾ ਰਿਵਾਜ਼ ਹੈ ਕਿ ਨਵੇਂ ਕੱਪਡ਼ੇ ਤੇ ਬੂਟ ਮੇਲੇ-ਮੁਸਾਹਬੇ ਜਾਂ ਸ਼ਾਦੀ ਵਗੈਰਾ ਦੇ ਮੌਕੇ ਤੇ ਪਹਿਨੇ ਜਾਂਦੇ ਹਨ। ਸੋਚ ਰਿਹਾ ਸਾਂ ਕਿ ਸ਼ਾਦੀ ਤੱਕ ਕੋਈ ਚੱਪਲ ਹੀ ਖਰੀਦ ਲਵਾਂ ਤੇ ਬਾਅਦ ਵਿਚ ਇਹ ਬੂਟ ਦੀ ਉਮਰ ਵਧਾਉਣ ਦੇ ਕੰਮ ਆਏਗੀ।
ਮੈਂ ਚੱਪਲ ਖਰੀਦਣ ਜਾ ਰਿਹਾ ਸਾਂ। ਰਸਤੇ ਵਿਚ ਹੀ “ਕੈਸਰ” ਦਾ ਸ਼ੌਕ ਯਾਦ ਆਇਆ ਤੇ ਨਾਲ ਹੀ ਖ਼ਿਆਲ ਫੁਰਿਆ ਕਿ ਚੱਪਲ ਦੀ ਥਾਂ ਕੋਈ ਜੁੱਤੀ ਖਰੀਦ ਲਈ ਜਾਏ। ਜ਼ਰੂਰੀ ਹੈ ਕਿ ਚੱਪਲ ਕੋਲੋਂ ਜੁੱਤੀ ਪੱਕੀ ਹੋਵੇਗੀ। ਫੇਰ “ਬੂਟ ਦੀ ਉਮਰ” ਨੇ ਇਸ ਖ਼ਿਆਲ ਨੂੰ ਹੋਰ ਵੀ ਪੁਖਤਾ ਕਰ ਦਿੱਤਾ। ਫਿਰ-ਤੁਰ ਕੇ ਇਕ ਜੁੱਤੀ ਖਰੀਦੀ ਗਈ, ਪੈਰੀਂ ਪਾ ਕੇ ਦੇਖ ਲਈ ਗਈ, ਕਾਗਜ਼ ਚ ਬੱਧੀ ਹੋਈ ਖੋਲ੍ਹ ਕੇ ਫ਼ੇਰ ਵੇਖ ਲਈ ਕਿ ਇਹ ਠੀਕ ਜੁੱਤੀ ਹੀ ਹੈ। ਸ਼ਾਦੀ ਦੇ ਦਿਨ ਤੱਕ ਤਾਂ ਘੱਟ ਤੋਂ ਘੱਟ ਏਸੇ ਦੀ ਸਵਾਰੀ ਕੀਤੀ ਜਾਏਗੀ। ਸਾਰਾ ਦਿਨ ਜੁੱਤੀ ਪਾਈ ਫਿਰਦਾ ਰਿਹਾ। ਉਹ ਪੈਰਾਂ ਨੂੰ ਘੁਟਦੀ ਰਹੀ ਪਰ ਖ਼ਿਆਲ ਆਇਆ, ਕੋਈ ਗੱਲ ਨਹੀਂ, ਊਠ ਅਡ਼ਾਉਂਦਿਆਂ ਹੀ ਲੱਦੀ ਦੇ ਹਨ। ਆਪੇ ਸ਼ਾਮ ਤੱਕ ਠੀਕ ਹੋ ਜਾਏਗੀ।
ਰਾਤ ਤੱਕ ਪੈਜ਼ਾਰ ਸ਼ਰੀਫ਼ (ਜੁੱਤੀ) ਦਾ ਮਿਜ਼ਾਜ਼ ਵਿਗਡ਼ਿਆ ਹੀ ਰਿਹਾ। ਇਸ ਨੂੰ ਅੱਡੀਆਂ ਤੇ ਪੱਬਾਂ ਦੇ ਛਾਲੇ ਵੀ ਵਿਖਾਏ ਗਏ, ਪਰ ਸ਼੍ਰੀਮਤੀ ਨਰਮ ਨਾ ਹੋਈ। ਜਦ ਕਿਸੇ ਨੂੰ ਪਤਾ ਲੱਗ ਜਾਏ ਕਿ ਫਲਾਣਾ ਮੇਰਾ ਚਾਹਵਾਨ ਹੈ, ਉਹ ਜ਼ਰੂਰ ਆਪਣੇ ਚਾਹਵਾਨ ਨਾਲ ਆਕਡ਼ੇਗਾ, ਜਾਂ ਆਕਡ਼ੇਗੀ। ਜੁੱਤੀ ਹੋਰਾਂ ਦਾ ਵੀ ਇਹੋ ਹਿਸਾਬ ਸੀ। ਅਚਾਨਕ ਮੈਨੂੰ ਬਜ਼ੁਰਗਾਂ ਦੀ ਇਕ ਗੱਲ ਯਾਦ ਆਈ –
“ਤੇਲ ਤਮਾ ਜਿਸ ਕੋ ਮਿਲੇ ਨਰਮ ਹੋਏ ਤਤਕਾਲ”
ਕੱਚੀ ਘਾਣੀ ਦਾ ਤੇਲ ਲੱਭਿਆ ਗਿਆ। ਸ਼੍ਰੀਮਤੀ ਦੀ ਖੂਬ ਮਾਲਸ਼ ਹੋਈ। ਇਸ ਕਿਰਿਆ ਤੋਂ ਬਾਅਦ ਜੁੱਤੀ ਨੂੰ ਕਿਤਾਬਾਂ ਵਾਲੀ ਅਲਮਾਰੀ ਵਿਚ ਰੱਖਿਆ ਗਿਆ। ਇਸ ਲਈ ਨਹੀਂ ਕਿ ਉਹ ਪਡ਼੍ਹ ਕੇ ਨਸੀਹਤ ਹਾਸਲ ਕਰੇ ਜਾਂ ਚੰਗੀ ਸੁਹਬਤ ਦਾ ਫ਼ਾਇਦਾ ਉਠਾਏ। ਏਥੇ ਮਹਾਤਮਾ ਗਾਂਧੀ ਜੀ ਦੀ ਸੁਹਬਤ ਤੋਂ ਕਿਸ ਨੇ ਫ਼ਾਇਦਾ ਉਠਾਇਆ ਹੈ?ਚੰਗੀਆਂ ਕਿਤਾਬਾਂ ਪਡ਼੍ਹ ਕੇ ਕਿਸ ਆਗੂ ਨੇ ਮੁਲਕ ਨੂੰ ਚੰਗਾ ਬਣਾਇਆ ਹੈ? ਇਹ ਤਾਂ ਵਿਚਾਰੀ ਹੈ ਹੀ ਅਨਪਡ਼੍ਹ ਚਰਨਦਾਸੀ। ਖ਼ੈਰ ਜੁੱਤੀ ਨੂੰ ਅਲਮਾਰੀ ਚ ਇਸ ਲਈ ਰੱਖਿਆ ਗਿਆ ਕਿ ਬਾਹਰ ਚੂਹੇ ਦਾ ਖ਼ਤਰਾ ਹੈ, ਕਿਉਂਕਿ ਬਚਪਨ ਤੋਂ ਹੀ ਅਸੀਂ ਜੁੱਤੀ ਤੇ ਚੂਹੇ ਦਾ ਮੇਲ ਦੇਖਦੇ ਆਏ ਹਾਂ। ਜਦ ਹਾਲੇ ਮੈਂ ਕਾਇਦਾ ਹੀ ਪਡ਼੍ਹਦਾ ਸਾਂ ਤੇ ਇਹ ਤਸਵੀਰ ਵੇਖਦਾ ਸਾਂ – ਜੀਮ - “ਜੁੱਤੀ” ਚੇ - “ਚੂਹਾ”, ਨਾਲੋ ਨਾਲ ਦੋਵੇਂ ਤਸਵੀਰਾਂ ਹੁੰਦੀਆਂ ਸਨ। ਹੁਣ ਜਦ ਤੇਲ ਲੱਗੀ ਜੁੱਤੀ ਹੇਠਾਂ ਪਈ ਹੋਵੇ, ਚੂਹਾ ਉਸ ਦਾ ਪੁਰਾਣਾ ਦੋਸਤ ਕੀ ਉਸ ਨੂੰ ਮਿਲਣ ਨਾ ਆਏਗਾ?
ਦੂਸਰੇ ਦਿਨ ਸਵੇਰੇ ਜੁੱਤੀ ਪਾਈ ਗਈ। ਬੂਟ ਸ਼ਾਦੀ ਤੋਂ ਪਹਿਲਾਂ ਪਾਉਣਾ ਨਹੀਂ, ਹੋਰ ਕੋਈ ਪਾਉਣ ਵਾਸਤੇ ਚੀਜ਼ ਨਹੀਂ। ਹੁਣ ਜੁੱਤੀ ਪੈਰੀਂ ਪਾ ਕੇ ਦੇਖ ਰਿਹਾ ਸਾਂ ਕਿ ਇਹ ਚਮਡ਼ੇ ਦੀ ਹੈ ਜਾਂ ਲਕਡ਼ੀ ਦੀ? ਹਾਏ! ਤੌਬਾ-ਤੌਬਾ! ਐਡੀ ਸਖ਼ਤ, ਕੀ ਬਜ਼ੁਰਗਾਂ ਦਾ ਕੌਲ ਝੂਠ ਨਿਕਲਿਆ? ਇਹ ਜੁੱਤੀ ਤੇ ਉਲਟਾ ਅਸਰ ਕਿਉਂ ਹੋਇਆ? ਜਾਂ ਕਿਤੇ“ਗ਼ਾਲਿਬ” ਦੀ ਗੱਲ ਹੀ ਠੀਕ ਨਾ ਹੋਵੇ –
“ਹਮਾਰੇ ਜਜ਼ਬਾ-ਏ-ਦਿਲ ਕੀ ਮਗਰ ਤਾਸੀਰ ਉਲਟੀ ਹੈ”
ਹੁਣ ਇਹ ਸੋਚ ਰਿਹਾ ਸਾਂ ਜੁੱਤੀ ਨੂੰ ਤੇਲ ਹੀ ਲਾਇਆ ਸੀ, ਕੋਈ ਸੈਕੋਟੀਨ ਤੇ ਨਹੀਂ ਮਲੀ ਸੀ, ਕੋਈ ਬਰੋਜ਼ੇ ਜਾਂ ਸੁਰੇਸ਼ ਦੀ ਮਾਲਸ਼ ਤੇ ਨਹੀਂ ਕੀਤੀ ਤੇ ਨਾ ਹੀ “ਤੇਲ ਭੁਲਾਵੇ ਭੁੱਲਾ ਬਾਣੀਆ, ਦਿੱਤੀ ਵਾਰਨਿਸ਼ ਉਲਟ”। ਫੇਰ ਖ਼ਿਆਲ ਆਇਆ ਸ਼ਾਇਦ ਤੇਲ ਹਰ ਇਕ ਚੀਜ਼ ਨੂੰ ਨਰਮ ਨਾ ਕਰਦਾ ਹੋਵੇ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਤੇਲ ਦੇ ਵੱਡੇ ਵੱਡੇ ਕੁੱਪੇ ਸਨ। ਜੇ ਤੇਲ ਹਰ ਚੀਜ਼ ਨੂੰ ਨਰਮ ਕਰ ਸਕਦਾ ਤਾਂ ਕੁੱਪੇ ਏਸੇ ਤਰ੍ਹਾਂ ਆਕਡ਼ੇ ਰਹਿੰਦੇ ? ਉਹ ਮਸ਼ਕਾਂ ਨਾ ਬਣ ਗਏ ਹੁੰਦੇ। ਫੇਰ ਤੱਕਡ਼ੀ ਦੇ ਛਾਬੇ ਹੀ ਦੇਖੋ, ਤੇਲ ਲੱਗਣ ਤੇ ਟੱਲੀ ਵਾਂਗ ਖਡ਼ਕਦੇ ਹਨ। ਜ਼ਰੂਰ ਇਹ ਜੁੱਤੀ ਵੀ ਏਸੇ ਚਮਡ਼ੀ ਦੀ ਹੈ ਜਾਂ ਇਹ ਕਹਿ ਲਵੋ ਕਿ ਊਠ ਦੀ ਖੱਲ ਤੋਂ ਬਣੀ ਹੈ। ਤੌਬਾ? ਮੈਂ ਭੁੱਲ ਕੇ ਖ਼ਰੀਦ ਬੈਠਾ, ਹੁਣ ਸਵਾਲ ਇਹ ਹੈ ਕਿ ਠੀਕ ਕਿਸ ਤਰ੍ਹਾਂ ਹੋਵੇ। ਜੇ ਸਖ਼ਤੀ ਦੀ ਹੀ ਯਾਰ ਹੈ ਤਾਂ ਕਿਉਂ ਨਾ ਜੁੱਤੀ ਨੂੰ ਕਲਬੂਤ ਦਵਾਇਆ ਜਾਏ? ਖ਼ੈਰ ਜੁੱਤੀ ਨੂੰ ਛਾਲੇ ਪਾਉਣ ਦੇ ਬਦਲੇ ਦੋ ਘੰਟੇ ਦੀ ਸਖ਼ਤ ਸਜ਼ਾ ਦਿੱਤੀ ਗਈ, ਕੁਝ ਬੈਂਤ ਵੀ ਮਾਰੇ ਗਏ।
ਜੁੱਤੀ ਨੂੰ ਆਖ਼ਰਕਾਰ ਦੁਕਾਨਦਾਰ ਤੋਂ ਮਾਫ਼ੀ ਮੰਗਣੀ ਪਈ। ਉਸ ਨੂੰ ਕਲਬੂਤ ਦੀ ਫਾਂਸੀ ਤੋਂ ਉਤਾਰਿਆ ਗਿਆ, ਪਰ ਹੁਣ ਪੈਰ ਇਨਕਾਰੀ ਸਨ, ਦੋਸ਼ੀ ਤੇ ਸਜ਼ਾ-ਯਾਫ਼ਤਾ ਦੇ ਨਾਲ ਨਹੀਂ ਸਨ ਲੱਗਣਾ ਚਾਹੁੰਦੇ, ਦੇਸ਼ ਦਾ ਰਿਵਾਜ਼ ਜੋ ਹੋਇਆ, ਇਹ ਵੀ ਮਜ਼ਬੂਤ ਸਨ।
ਬਡ਼ੀ ਮੁਸ਼ਕਲ ਨਾਲ ਪੈਰਾਂ ਨੂੰ ਮਨਾਇਆ ਗਿਆ ਕਿ ਮਿਹਰਬਾਨ! ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ ਕਿ ਦੋਸ਼ੀ ਨਾਲ ਨਫ਼ਰਤ ਕੀਤੀ ਜਾਏ। ਤੁਸੀਂ ਵੀਹਵੀਂ ਸਦੀ ਦੇ ਉਜਾਲੇ ਵਿੱਚ ਜੀ ਰਹੇ ਹੋ। ਨਾਲੇ ਇਹ ਵਿਚਾਰੀ ਮਾਫ਼ੀ ਮੰਗ ਚੁੱਕੀ ਹੈ, ਸਾਨੂੰ ਇਹ ਵੀ ਮਨਜ਼ੂਰ ਹੈ ਕਿ ਜੁੱਤੀ ਨੂੰ ਤੁਸੀਂ ਠਿੱਬੀ ਕਰ ਲਵੋ, ਪਰ ਪਹਿਨੋ ਜ਼ਰੂਰ।
ਕਿਸੇ ਦਾ ਇਹ ਕਹਿਣਾ ਠੀਕ ਹੈ ਕਿ ਜੁੱਤੀ ਨੂੰ “ਪਾਦ ਤਰਾਣ” ਕਹੋ ਜਾਂ “ਪਿਆਰੀ ਚਰਨਦਾਸੀ” ਪਰ ਲੱਗੇਗੀ ਜ਼ਰੂਰ। ਹਰ ਜੁੱਤੀ ਲੱਗੇਗੀ ਚਾਹੇ ਤੁਸੀਂ ਜੁੱਤੀ ਪਾਈ“ਹਨੂਮਾਨ ਚਾਲੀਸਾ” ਪਡ਼੍ਹੋ ਚਾਹੇ “ਵਾਹਿਗੁਰੂ ਵਾਹਿਗੁਰੂ” ਕਰੋ ਪਰ ਇਹ ਦੰਦ ਜ਼ਰੂਰ ਮਾਰੇਗੀ। ਅਸਾਂ ਏਸ ਵਾਕ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ “ਕੈਸਰ” ਦੇ ਸ਼ੌਕ ਨੂੰ ਮੁੱਖ ਰੱਖਦਿਆਂ ਹੋਇਆਂ ਜੁੱਤੀ ਖ਼ਰੀਦੀ ਸੀ।
ਅੱਜ ਕਿਤੇ ਚਮਡ਼ਾ ਸਾਡ਼ਿਆ ਜਾ ਰਿਹਾ ਹੈ, ਕਿਸੇ ਬਾਂਸ ਰਗਡ਼ਿਆ ਜਾਂਦਾ ਹੈ, ਫੇਰ ਵੀ ਪੈਰਾਂ ਨੂੰ ਕੋਈ ਆਰਾਮ ਨਹੀਂ, ਸੋਚ ਰਿਹਾ ਸਾਂ ਕੀ ਪਿਆਰੀ ਦੇ ਭਰਾ ਦੀ ਸ਼ਾਦੀ ਤੱਕ ਪੈਰਾਂ ਨੂੰ ਕੁਝ ਹੋਸ਼ ਵੀ ਆਏਗੀ? ਕਾਸ਼ ਮੇਰੇ ਪੈਰ ਹੀ “ਅਸਫੰਦ ਯਾਰ” ਵਰਗੇ ਹੁੰਦੇ ਉਹ “ਅਸਫੰਦ” ਜਿਸ ਦਾ ਜਿਸਮ ਹਕੀਮਾਂ ਨੇ ਬੱਜਰ ਬਣਾ ਦਿੱਤਾ ਸੀ ਤੇ ਮਹਾਂ ਕਵੀ ਫ਼ਿਰਦੌਸੀ ਨੇ ਜਿਸ ਬਾਬਤ ਸ਼ਾਹਨਾਮੇ ਵਿਚ ਲਿਖਿਆ ਹੈ-
ਜਦ ਰੁਸਤਮ ਨੇ ਅਸਫੰਦ ਯਾਰ ਨੂੰ ਤੀਰ ਮਾਰਿਆ, ਤੀਰ ਦਾ ਫਲ ਖੁੰਢਾ ਹੋ ਗਿਆ। ਅਸਫੰਦ ਨੇ ਲਲਕਾਰ ਕੇ ਕਿਹਾ, “ਰੁਸਤਮ ਤੇਰੇ ਇਹੋ ਜਿਹੇ ਸਭ ਤੀਰ ਬੇਕਾਰ ਜਾਣਗੇ”
“ਕਿੱਥੇ ਹੈ ਤੇਰੀ ਪਹਾਡ਼ੀ ਦੀਆਂ ਚੋਟੀਆਂ ਨੂੰ ਕੱਟਣ ਵਾਲੀ ਤੇਗ,
ਪੱਥਰਾਂ ਚੋਂ ਪਾਰ ਹੋਣ ਵਾਲੇ ਤੀਰ,
ਤਾਰਿਆਂ ਦੇ ਸੀਨੇ ਚ ਖੁੱਭਣ ਵਾਲੇ ਨੇਜ਼ੇ,
ਕਿੱਥੇ ਹੈ ਫ਼ੌਲਾਦ ਦੇ ਟੁਕਡ਼ੇ ਕਰਨ ਵਾਲਾ ਤੇਰਾ ਕੁਹਾਡ਼ਾ?”
ਕਾਸ਼ ਮੇਰੇ ਪੈਰ ਵੀ ਇਹੋ ਜਿਹੇ ਹੁੰਦੇ। ਮੈਂ ਸ਼ਾਦੀ ਤੇ ਜਾ ਸਕਦਾ ਤੇ ਆਪਣੀ ਪਿਆਰੀ ਦੇ ਦਰਸ਼ਨ ਕਰਕੇ ਨਿਹਾਲ ਹੋ ਸਕਦਾ।
ਪਰ ਅਫ਼ਸੋਸ ਕਿ ਮੈਂ ਕਿਸਾਨ ਨਹੀਂ! ਮੇਰੇ ਪੈਰ ਜੇ ਚੰਮ ਦੀ ਜੁੱਤੀ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਉਹ ਚਾਂਦੀ ਦੀ ਸਖ਼ਤ ਜੁੱਤੀ ਦਾ (ਮੇਰੀ ਮੁਰਾਦ ਉਸ ਚਾਂਦੀ ਤੋਂ ਹੈ ਜਿਸ ਦੇ ਅੱਜਕਲ ਲਿਸ਼ਕਦੇ ਸਿੱਕੇ ਬਣ ਰਹੇ ਹਨ) ਕਿਸ ਤਰ੍ਹਾ ਮੁਕਾਬਲਾ ਕਰਨਗੇ? ਖ਼ੈਰ ਮੈਨੂੰ ਪਿਆਰੀ ਦੇ ਨਾ ਮਿਲਣ ਤੇ ਜੁੱਤੀ ਖ਼ਰੀਦਣ ਦਾ ਉਮਰ ਭਰ ਅਫ਼ਸੋਸ ਰਹੇਗਾ। ਪਰ ਹੁਣ ਚੀਨੀ ਹਕੀਮ ਦੀ ਇਹ ਨੁਸਖ਼ਾ ਅਮਲ ਵਿਚ ਲਿਆਉਣਾ ਪਏਗਾ, ਕਿ “ਪੈਰਾਂ ਨੂੰ ਤੰਗ ਕਰਨ ਵਾਲਿਆਂ ਤੇ ਪੁਰਾਣੀ ਕਿਸਮ ਦੀਆਂ ਜੁੱਤੀਆਂ ਨੂੰ ਬਦਲੋ।”
ਕਾਲਬੂਤ ਦਾ ਮਤਲਬ ਕੀ ਹੁੰਦਾ
ReplyDelete
ReplyDeletebytefence licence key free
tenorshare-reiboot-pro-crackcould be the hottest app with different powerful attributes for fixing any i-OS apparatus problems. With only two or three clicks published from the Tenorshare, the consumer may repair their i-OS appliance Using this specific particular program.
ReplyDeletenew crack
/microsoft-office-2016-crack-lifetime-license-key-free
ReplyDeletefreemake-video-converter-key-free-download-latest
microsoft-office-2015-productive-key-crack
A tomfoolery and instructive programming can speed up by up to 4x. Composing Master 10 Crack shows you how to really utilize all the keys on your console. This product will basically expand your capacity by utilizing various activities and tomfoolery games. Driver Toolkit License Key
ReplyDeleteI guess I am the only one who comes here to share my very own experience guess what? I am using my laptop for almost the past 2 years.
ReplyDeleterevo-uninstaller-pro-crack
mailbird-pro-crack
vmware-workstation-pro-crack-serial-key
ReplyDeleteNice article and explanation Keep continuing to write an article like this you may also check my website Crack Softwares Download We established Allywebsite in order to Create Long-Term Relationships with Our Community & Inspire Happiness and Positivity we been around since 2015 helping our people get more knowledge in building website so welcome aboard the ship.
AOMEI Backupper All Editions crack
apowersoft-watermark-remover-crack
adobe-master-collection-crack
NetFlix Account Checker ProxyLess crack
Nice article and explanation Keep continuing to write an article like this you may also check my website Crack Softwares Download We established Allywebsite in order to Create Long-Term Relationships with Our Community & Inspire Happiness and Positivity we been around since 2015 helping our people get more knowledge in building website so welcome aboard the ship.
ReplyDeleteadobe-photoshop-cc-crack
teamviewer-crack
avast-premium-security-crack
Here at Karanpccrack, you will get all your favourite software. Our site has a collection of useful software. That will help for your, Visite here and get all your favourite and useful software free.
ReplyDeletekaranpccrack
WinTools.net Premium Crack