‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ’ ਗੀਤ ਨਾਲ ਦੇਸ਼ ਵਿਦੇਸ਼ ਵਿਚ ਨਾਮਣਾ ਖੱਟ ਰਹੇ ਗਾਇਕ ਸਤਿੰਦਰ ਸਰਤਾਜ ਵੱਲੋਂ ਸ਼ਾਇਰ ਤਰਲੋਕ ਸਿੰਘ ਜੱਜ ਦੀ ਇਕ ਗਜ਼ਲ ਅਤੇ ਕੁਝ ਸ਼ੇਅਰਾਂ ਨਾਲ ਭੰਨ ਤੋੜ ਕਰਕੇ ਉਸਨੂੰ ਆਪਣੀ ਇਕ ਸੀ.ਡੀ. ‘ਮਹਿਫ਼ਿਲ-ਏ-ਸਰਤਾਜ’ ਵਿਚ ਆਪਣਾ ਦੱਸ ਕੇ ਗਾਉਣ ਦਾ ਮਾਮਲਾ ਇਕ ਵਾਰ ਫ਼ਿਰ ਭਖ਼ ਉਠਿਆ ਹੈ। ਸ਼ਾਇਰ ਤਰਲੋਕ ਸਿੰਘ ਜੱਜ ਨੇ ਇਹ ਮਾਮਲਾ ਹੁਣ ਅਦਾਲਤ ਵਿਚ ਲਿਜਾ ਕੇ ਇਸ ਮਮਲੇ ਵਿਚ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਹਰਜਾਨਾ ਵਸੂਲਣ ਵਾਸਤੇ ਕਾਰਵਾਈ ਸ਼ੁਰੂ ਕਰਨ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਅਪ੍ਰੈਲ, 2010 ਵਿਚ ਇਹ ਮਾਮਲਾ ਉਭਾਰੇ ਜਾਣ ਮਗਰੋਂ ਕੁਝ ਚਿਰ ਲਈ ਭਖਿਆ ਸੀ ਪਰ ਅੰਤ 18 ਅਪ੍ਰੈਲ ਨੂੰ ਉਸ ਵੇਲੇ ਆਪਣੇ ਸ਼ੋਅਜ਼ ਲਈ ਵਿਦੇਸ਼ ਗਏ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਹੁਰਾਂ ਦੇ ਹਿਤੈਸ਼ੀਆਂ ਵੱਲੋਂ ਇਕ ਸਮਝੌਤਾ ਕਰਵਾ ਦਿੱਤਾ ਗਿਆ ਸੀ। ਖੰਨਾ ਵਿਖੇ ਪੱਤਰਕਾਰ ਡਾ: ਹਰਜਿੰਦਰ ਸਿੰਘ ਲਾਲ ਦੇ ਦਫ਼ਤਰ ਵਿਚ ਹੋਏ ਇਸ ਫ਼ੈਸਲੇ ਤਹਿਤ ਸਤਿੰਦਰ ਸਰਤਾਜ ਵੱਲੋਂ ਆਪਣੀ ਗਲਤੀ ਮੰਨ ਲੈਣ ਅਤੇ ਜੂਨ ਅੰਤ ਤੱਕ ਭਾਰਤ ਵਾਪਸ ਮੁੜ ਕੇ ਇਹ ਮਾਮਲਾ ਸੁਲਝਾ ਲੈਣ ਦੀ ਗੱਲ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਗਿਆ ਸੀ ਕਿ ਸਰਤਾਜ ਇਸ ਮਾਮਲੇ ਬਾਰੇ ਇਕ ਪੱਤਰਕਾਰ ਸੰਮੇਲਨ ਵਿਚ ਵੀ ਇਹ ਸਭ ਮੰਨਣਗੇ।
ਮੀਟਿੰਗ ਦੌਰਾਨ ਡਾ: ਸਰਤਾਜ ਵੱਲੋਂ ਸ੍ਰੀ ਮਨਦੀਪ ਗਰਗ ਅਤੇ ਸ: ਮਨਜੀਤ ਸਿੰਘ ਮਾਂਗਟ ਅਤੇ ਸ: ਜੱਜ ਵੱਲੋਂ ਸ੍ਰੀ ਰੈਕਟਰ ਕਥੂਰੀਆ ਸ਼ਾਮਿਲ ਹੋਏ ਸਨ। ਸ: ਜੱਜ ਨਾ ਕੇਵਲ ਇਸ ਗੱਲੋਂ ਪਰੇਸ਼ਾਨ ਹਨ ਕਿ ਜੂਨ ਹੀ ਨਹੀਂ ਸਗੋਂ ਅੱਧ ਜੁਲਾਈ ¦ਘ ਜਾਣ ’ਤੇ ਵੀ ਸਰਤਾਜ ਵੱਲੋਂ ਆਪਣੇ ਕਰਾਰ ਮੁਤਾਬਿਕ ਉਨ੍ਹਾਂ ਨੂ ਕੋਈ ਖ਼ਬਰ ਨਹੀਂ ਹੈ ਸਗੋਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਉਕਤ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਚੁੱਪ ਰੱਖੀ ਅਤੇ ਕਾਨੂਨੀ ਕਾਰਵਾਈ ਨਹੀਂ ਕੀਤੀ ਜਦਕਿ ਸਰਤਾਜ ਦੇ ਕੈਂਪ ਵੱਲੋਂ ਉਨ੍ਹਾਂ ਦੇ ਵਿਰੁੱਧ ਦੇਸ਼ ਵਿਦੇਸ਼ ਵਿਚ ਭੰਡੀ ਪ੍ਰਚਾਰ ਕੀਤਾ ਗਿਆ, ਜਿਸ ਨਾਲ ਨਾ ਕੇਵਲ ਉਨ੍ਹਾਂ ਦੇ ਅਕਸ ਨੂ ਧੱਕਾ ਲੱਗਾ ਸਗੋਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪਈ ਹੈ।
ਸ: ਜੱਜ ਨੇ ਕਿਹਾ ਕਿ ‘ਇਕ ਪਾਸੇ ਤਾਂ ਮੇਰਾ ਗੀਤ ਭੰਨ ਤੋੜ ਕੇ ਗਾਇਆ ਗਿਆ ਤੇ ਦੂਜੇ ਪਾਸੇ ਸਰਤਾਜ ਦੇ ਹਮਾਇਤੀਆਂ ਵੱਲੋਂ ਮੇਰੇ ’ਤੇ ਚਿੱਕੜ ਉਛਾਲਿਆ ਜਾ ਰਿਹਾ ਹੈ।’ ਆਪਣੀ ਗਜ਼ਲ ਲਈ ਹਰਜਾਨੇ ਦੀ ਜਗ੍ਹਾ ਹੁਣ ਆਪਣੀ ਮਾਨਸਿਕ ਪ੍ਰੇਸ਼ਾਨੀ ਲਈ ਹਰਜਾਨਾ ਮੰਗਣ ਨੂੰ ਆਪਣਾ ਹੱਕ ਦੱਸਦਿਆਂ ਸ: ਜੱਜ ਨੇ ਕਿਹਾ ਕਿ ਉਹ ਇਕ ਦੋ ਦਿਨਾਂ ਵਿਚ ਹੀ ਸਰਤਾਜ ਖਿਲਾਫ਼ ਅਦਾਲਤ ਵਿਚ ਜਾਣਗੇ। ਉਨ੍ਹਾਂ ਨੇ ਹੋਰ ਲੇਖਕਾਂ ਅਤੇ ਸ਼ਾਇਰਾਂ ਨੂੰ ਵੀ ਇਸ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਖੜ੍ਹਣ ਦੀ ਅਪੀਲ ਕੀਤੀ ਹੈ।
No comments:
Post a Comment