Tuesday, April 23, 2013

ਸ਼ਰਾਬ - ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਸ਼ਰਾਬ ਦੇ ਸ਼ਬਦੀ ਅਰਥ ਨੇ ‘ਸ਼ਰਾਰਤ ਦਾ ਪਾਣੀ’। ਅਜ ਸ਼ਰਾਬ ਸਾਡੇ ਵਿਆਹ-ਸ਼ਾਦੀਆਂ ਤੇ ਪਾਰਟੀਆਂ ਦਾ ਅਨਿਖੜਵਾਂ ਅੰਗ ਬਣ ਚੁੱਕੀ ਹੈ। ਕੋਈ ਵੀ ਸਮਾਗਮ ਇਸ ਤੋਂ ਬਗੈਰ ਨੀਰਸ ਹੁੰਦਾ ਹੈ। ਗੁਰਬਾਣੀ ਵਿੱਚ ਵੀ ਲਿਖਿਆ ਹੈ। ਭੰਗ ਬਤੂਰਾ ਸੁਰਾਪਾਨ, ਉਤਰ ਜਾਏ ਪ੍ਰਭਾਤ। ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ। ਭਾਵ ਭੰਗ, ਧਤੂਰਾ ਅਤੇ ਸ਼ਰਾਬ ਪੀਣ ਦਾ ਨਸ਼ਾ (ਰਾਤ ਦਾ ਪੀਤਾ) ਦਿਨੇ ਲਹਿ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਸ਼ਰਬਸ਼ਕਤੀਮਾਨ ਦੇ ਨਾਮ ਦਾ ਨਸ਼ਾ ਦਿਨੇ ਰਾਤ ਚੜ੍ਹਿਆ ਰਹਿੰਦਾ ਹੈ। ਨਾਮ ਜਪਣ ਦਾ ਮਤਲਬ ਹੈ ਕਿ ਅਸਂੀਂ ਸਮਝੀਏ ਕਿ ਸਾਡਾ ਆਪਣੇ ਪ੍ਰਤੀ, ਪ੍ਰਵਾਰ ਲਈ, ਸਮਾਜ ਲਈ ਅਤੇ ਧਰਮ ਲਈ ਕੀ ਫਰਜ਼ ਹੈ। ਕੀ ਅਸੀਂ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਸਾਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਰੋਕਦੀ ਹੈ। ਅਸੀਂ ਗੁਰੂ ਗ੍ਰੰਥ ਸਹਿਬ ਜੀ ਅੱਗੇ ਮੱਥੇ ਵੀ ਟੇਕੀ ਜਾਂਦੇ ਹਾਂ। ਸ਼ਰਾਬ ਆਦਿ ਵੀ ਪੀਈ ਜਾਂਦੇ ਹਾਂ। ਕਿਹੋ ਜਿਹਾ ਸਤਕਾਰ ਅਸੀਂ ਸ੍ਰੀ ਗੁਰੂ ਦਾ ਕਰ ਰਹੇ ਹਾਂ।
-ਮੈਂ ਸ਼ਰਾਬ ਨਹੀਂ ਪੀਂਦਾ। ਮੈਨੂੰ ਤਾਂ ‘‘ਕੌੜੀ’’ ਲੱਗਦੀ ਹੈ। ਇਸ ‘ਕੁੜੱਤਣ’ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਮੈਂ ਆਪਣੀ ਅੱਖੀ ਕਈ ਪਰਿਵਾਰ ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਤਬਾਹ ਹੁੰਦੇ ਵੇਖੇ ਨੇ। ਆਪਣਾ ਭਵਿੱਖ ਤਾਂ ਸ਼ਰਾਬੀ ਦਾ ਤਬਾਹ ਹੁੰਦਾ ਹੀ ਹੈ। ਨਾਲ ਹੀ ਉਹ ਆਪਣੇ ਬੱਚਿਆਂ ਦਾ ਭਵਿੱਖ ਵੀ ਖਾ ਜਾਂਦਾ ਹੈ। ਇਸ ਦੇ ਤਿੰਨ ਵੱਡੇ ਨੁਕਸਾਨ ਹਨ। ਪਹਿਲਾਂ ਇਹ ਸਾਡੇ ਸਰੀਰ ਦਾ ਭਾਵ ਸਿਹਤ ਦਾ ਨੁਕਸਾਨ ਕਰਦੀ ਹੈ। ਦੂਜਾ ਸਾਨੂੰ ਆਰਥਿਕ ਤੌਰ ’ਤੇ ਕੰਮਜ਼ੋਰ ਕਰਦੀ ਹੈ। ਸ਼ਰਾਬੀ ਕਿਰਤ ਨਹੀਂ ਕਰਦਾ। ਆਮਦਨ ਹੁੰਦੀ ਨਹੀਂ। ਜੋ ਘਰ ਵਿੱਚ ਮਾੜੀ ਮੋਟੀ ਪੂੰਜੀ ਹੁੰਦੀ ਹੈ ਉਹ ਖਰਚ ਕਰ ਲੈਂਦਾ ਹੈ। ਕਰਜ਼ਾ ਚੜ੍ਹ ਜਾਂਦਾ ਹੈ ਤੇ ਫਿਰ ਖੁਦਕੁਸ਼ੀ ਤਕ ਨੌਬਤ ਆ ਪਹੁੰਚਦੀ ਹੈ। ਤੀਜਾ ਸਾ²ਡੀ ਸਮਾਜ ਵਿੱਚ ਕੋਈ ਇੱਜ਼ਤ-ਮਾਨ ਨਹੀਂ ਰਹਿ ਜਾਂਦੀ। ਅਸੀਂ ਆਪਣਾ ਆਪ ਹੀ ‘ਸ਼ਰਾਬੀ’ ਨਾਮਕਰਨ ਕਰ ਲੈਂਦੇ ਹਾਂ। ਜਿਸ ਦਾ ਸਾਡੇ ਬੱਚਿਆਂ ਦੇ ਭਵਿੱਖ ਵਿੱਚ ਰਿਸ਼ਤੇ ਹੋਣ ਵੇਲੇ ਮਾੜਾ ਅਸਰ ਪੈਂਦਾ ਹੈ। ਜ਼ਿੰਦਗੀ ਵਿੱਚ ਸ਼ਰਾਬ ਪੀਤੀ ਵੀ ਹੈ ਪਰ ਉਸ ਨੇ ਬਹੁਤੀ ਖੁਸ਼ੀ ਨਹੀਂ ਦਿੱਤੀ। ਸਗੋਂ ਅਗਲੇ ਦਿਨ ਸਰੀਰਕ ਥਕਾਵਟ ਤੇ ਸਿਰ ਪੀੜ ਤੋਂ ਬਿਨ੍ਹਾਂ ਨਮੋਸ਼ੀ ਦਾ ਅਹਿਸਾਸ ਵੀ ਜਾਗਦਾ ਰਿਹਾ। ਇਹ ਮਹਿਸੂਸ ਹੁੰਦਾ ਰਿਹਾ ਕਿ ਪੀਣ ਤੋਂ ਪਿੱਛੋਂ ਮੇਰੇ ਆਪਣੇ ਸਾਹਮਣੇ ਹੀ ਮੇਰਾ ਕੱਦ ਨਿੱਕਾ ਹੋ ਗਿਆ ਹੈ। ਤੇ ਜਦੋਂ ਇਹੋ ੱਿਜਹਾ ਪਛਤਾਵੇ ਦਾ ਅਹਿਸਾਸ ਜਾਗੇ ਤਾਂ ਆਮ ਲੋਕਾਂ ਦੀ ਕਹਾਵਤ, ‘‘ਪੀਤਿਆਂ ਖੁਸ਼ੀ ਮਿਲਦੀ’’ ਹੈ ਦੇ ਕੀ ਅਰਥ ਰਹਿ ਜਾਂਦੇ ਹਨ ਤੇ ਗਮ ਵਿੱਚ ਮੈਂ ‘ਗ਼ਮ ਭੁਲਾਉਣ’ ਲਈ ਕਦੀ ਪੀਤੀ ਨਹੀਂ। ਗਮ ਦਾ ਟਾਕਰਾ ਕਰਨ ਲਈ ਮੇਰਾ ਅੰਦਰਲਾ ਇੱਕਲਾ ਹੀ ਗਮ ਨਾਲ ਲੜਦਾ ਰਿਹਾ ਹੈ। ਸ਼ਰਾਬ ਵਰਗੇ ‘ਬਾਡੀ ਗਾਰਡ’ ਦੀ ਮੈਨੂੰ ਕਦੀ ਲੋੜ ਹੀ ਨਹੀਂ ਪਈ। ਉਂਜ ਵੀ ਗਮ ਭੁਲਾਉਣ ਲਈ ਸ਼ਰਾਬ ਪੀਣ ਵਾਲੇ ਬੰਦੇ ਉਹ ਹੁੰਦੇ ਹਨ, ਜਿੰਨਾ ਦੀ ਆਪਣੀ ਅੰਦਰਲੀ ਜਮੀਰ ਤੇ ਹਿੰਮਤ ਜਵਾਬ ਦੇ ਚੁੱਕੀ ਹੁੰਦੀ ਹੈ, ਤੇ ਟੁੱਟੇ ਤਣੇ ਕਦੀ ‘ਰਸਿਆਂ ਨਾਲ ਬੰਨਿਆਂ ਸਿਧੇ ਨਹੀਂ ਹੁੰਦੇ।
-ਇੰਜ ‘ਖੁਸ਼ੀ ਤੇ ਗ਼ਮ’ ਲਈ ਪੀਣ ਦੇ ਤਰਕ ਨੂੰ ਮੈਂ ਮਹੱਤਵ ਨਹੀਂ ਦੇਂਦਾ। ਉਂਜ ਸਾਰੀ ਦੁਨੀਆਂ ਵਿੱਚ ਲੋਕ ਸ਼ਰਾਬ ਪੀਂਦੇ ਹਨ। ਠੰਢੇ ਮੁਲਕਾਂ ਵਿੱਚ ਤਾਂ ਸਰਦੀ ਤੋਂ ਬਚਣ ਲਈ ਭਾਰੇ ਖਾਣੇ ਪਚਾਉਣ ਲਈ ਇਸ ਦੀ ਜ਼ਰੂਰਤ ਪੈਂਦੀ ਹੋਵੇ। ਭਾਰਤ ਜਿਵੇ ਗਰਮ ਮੁਲਕ ਵਿੱਚ ਤਾਂ ਇਹ ਸ਼ਾਇਦ ਇਸੇ ਲਈ ਮਨ੍ਹਾਂ ਹੋਈ; ਭਾਵੇਂ ਕਿ ‘ਸੋਮਰਸ’ ਦਾ ਰਿਵਾਜ ਏਥੇ ਵੀ ਸੀ।
ਸੋਂ ਮੈਂ ਸ਼ਰਾਬ ਪੀਂਦਾ ਤਾਂ ਨਹੀਂ, ਪੀਣ ਵਾਲਿਆਂ ਨੂੰ ਮਾੜਾ ਨਹੀਂ ਸਮਝਦਾ। ਸਿਰਫ ‘‘ਸ਼ਰਾਬੀਆਂ’’ ਨੂੰ ਮਾੜਾ ਸਮਝਦਾ ਹਾਂ। ਜੋ ਪੀਕੇ ਆਪਾ ਵਿਸਾਰ ਬੈਠਦੇ ਹਨ। ਜਿਹੜੇ ਲੋਕਾਂ ਦਾ ਪੀਣ ਤੇ ਕੰਟਰੋਲ ਨਹੀਂ ਤੇ ਪੀਕੇ ਆਪਣੇ ਦਵਾਲੇ ਖਰੂਦ ਮਚਾਉਂਦੇ ਹਨ। ਮੈਂ ਉਹਨਾਂ ਨੂੰ ਤੇ ਉਹਨਾਂ ਦੀ ਸ਼ਰਾਬ ਨੂੰ ਮਾੜਾ ਸਮਝਦਾ ਹਾਂ। ਪਰ ਪੀਕੇ ਬੇਧੇਜ ਵਿੱਚ ਰਹਿਣ ਵਾਲੇ ਤੇ ਮਿੱਠੀਆਂ ਤੇ ਦਿਲਚਸਪ ਗੱਲਾਂ ਕਰਨ ਵਾਲੇ ਤੇ ਘੜੀ ਦੀ ਘੜੀ ਸਾਫ ਦਿਲ ਨਾਲ ਗਲਾਂ ਵਾਲੇ ਮੈਨੂੰ ਚੰਗੇ ਲਗਦੇ ਹਨ। ਵੈਸੇ ਜੇ ਸ਼ਰਾਬ ਪੀਤਿਆਂ ਬਿਨ੍ਹਾਂ ਕਿਸੇ ਦਾ ਸਰ ਸਕਦਾ ਹੋਵੇ ਤਾਂ ਬਹੁਤ ਵਧੀਆ ਗਲ ਹੈ। ਪ੍ਰਸੰਸਾਯੋਗ।
ਸ਼ਰਾਬ ਪੀ ਕੇ ਅਸੀਂ ਡਰਾਈਵਿੰਗ ਕਰਦੇ ਹਾਂ। ਗੱਡੀ ਤੇਜ਼ ਚਲਾਉਂਦੇ ਹਾਂ ਜਾਂ ਆਪ ਹੈ ਨਹੀਂ ਜਾਂ ਗਾਹਕ ਹੈ ਨਹੀਂ। ਐਕਸੀਡੈਂਟ ਹੁੰਦੇ ਹਨ। ਕਈ ਵਾਰ ਲਗ ਲਗਾ ਕੇ ਵੀ ਮਰੀਜ਼ ਨਹੀਂ ਬਚਦਾ। ਕਈ ਵਾਰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ ਜਾਂ ਅਗਲੇ ਦੀ ਜਾਨ ਲੈ ਲੈਂਦੇ ਹਾਂ। ਕਿਸੇ ਗਰੀਬ ਮਜਦੂਰ ਦੇ ਸਾਈਕਲ ਨੂੰ ਫੇਟ ਮਾਰ ਉਸ ਦੀ ਜਾਨ ਲੈ ਲੈਣੀ, ਖਬਰਾਂ ਅਸੀਂ ਆਮ ਪੜਦੇ ਹਾਂ। ਉਹ ਗਰੀਬ ਇੱਕਲਾ ਹੀ ਪਰਿਵਾਰ ਕਮਾਊ ਮੈਂਬਰ ਹੁੰਦਾ ਹੈ। ਉਸ ਦੀ ਪਤਨੀ ਅਤੇ ਬੱਚਿਆਂ ਦਾ ਕੌਣ ਵਾਲੀ ਵਾਰਸ ਹੈ?
-ਸ਼ਰਾਬੀ ਹਾਲਤ ਵਿੱਚ ਅਸੀਂ ਬਿਨ੍ਹਾਂ ਵਜਾ ਲੜਾਈ ਸਹੇੜ ਲੈਂਦੇ ਹਾਂ। ਜਿਸ ਨਾਲ ਥਾਣੇ, ਕਚਹਿਰੀਆਂ ਅਤੇ ਵਕੀਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਿਹੜੇ ਪੈਸੇ ਅਸੀਂ ਆਪਣੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਨਾਉਣ ਲਈ ਖਰਚਣੇ ਹੁੰਦੇ ਨੇ ਉਹ ਥਾਣੇਦਾਰਾਂ, ਕਚਹਿਰੀ ਦੇ ਮੁਨਸ਼ੀਆਂ ਰਾਹੀ ਰਿਸ਼ਵਤ ਖਾਣ ਵਾਲੇ ਕਰਮਚਾਰੀਆਂ ਅਤੇ ਵਕੀਲਾਂ ਦੀ ਜੇਬ ਵਿੱਚ ਚਲੇ ਜਾਂਦੇ ਨੇ। ਸਾਡੇ ਪੱਲੇ ਗਰੀਬੀ ਪੈਂਦੀ ਹੈ।
- ਸ਼ਰਾਬ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਲਾਇਲਾਜ ਬੀਮਾਰੀਆਂ ਲਗ ਜਾਂਦੀਆਂ ਹਨ। ਜਿਸ ਨਾਲ ਘਰ ਉਜੜ ਜਾਂਦਾ ਹੈ। ਕਈ ਵਾਰ ਲੱਗ ਲਗਾ ਕੇ ਵੀ ਮਰੀਜ਼ ਨਹੀਂ ਬਚਦਾ। ਕਮਾਓ ਜੀ ਦੇ ਚਲੇ ਜਾਣ ਨਾਲ ਜਿਥੇ ਘਰ ਦਾ ਨੁਕਸਾਨ ਹੁੰਦਾ ਹੈ। ਉਥੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਜਾਂਦਾ ਹੈ ਤੇ ਬੱਚੇ ਪਿਤਰੀ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਸਿਰ ਤੇ ਪਿਤਾ ਦਾ ਨਾ ਹੋਣਾ, ਬੱਚੇ ਮਾੜੀ ਸੋਸਾਇਟੀ ਵਿੱਚ ਪੈ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ।
- ਸ਼ਰਾਬ ਸਾਨੂੰ ਅਯਾਸ਼ੀ ਵਲ ਵੀ ਰੁਚਿਤ ਕਰਦੀ ਹੈ। ਜਵਾਨ ਉਮਰ ਵਿੱਚ ਸ਼ਰਾਬ ਪੀਣ ਦੀ ਆਦਤ, ਆਦਮੀ ਨੂੰ ਇਸ ਪਾਸੇ ਜਿਆਦਾ ਪ੍ਰੇਰਤ ਕਰਦੀ ਹੈ। ਕਈ ਵਾਰ ਬੱਸਾਂ ਵਿੱਚ ਅਸੀਂ ਆਮ ਲਿਖਿਆ ਪੜ੍ਹਦੇ ਹਾਂ। ਰਬ ਬਚਾਏ ਇਨ ਤੀਨੋਂ ਸੇ। ਵਕੀਲੋ ਸੇ, ਹਕੀਮੋ ਸੇ, ਹੁਸੀਨੋਂ ਸੇ। ਇਹਨਾਂ ਸਾਰੀਆਂ ਮਾੜੀਆਂ ਆਦਤਾਂ ਤੋਂ ਬਚਣ ਲਈ ਸਾਨੂੰ ਇਸ ‘ਤੇਰਵੇ ਰਤਨ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
- ਅਜ ਪੰਜਾਬ ਵਿੱਚ ਸ਼ਰਾਬ ਦਾ ਛੇਵਾਂ ਦਰਿਆ ਵਗ ਰਿਹਾ ਹੈ। ਸਾਡੇ ਰਾਜਨੀਤਕ ਲੀਡਰ ਪੰਚਾਇਤ ਮੈਂਬਰੀ ਦੀ ਚੋਣ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਸ਼ਰਾਬ ਦੀਆਂ ਪੇਟੀਆਂ ਦੀਆਂ ਪੇਟੀਆਂ ਪਿਆਉਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ। ਸ਼ਰਾਬ ਦੇ ਨਸ਼ਿਆਂ ਦੇ ਖਿਲਾਫ ਕੋਈ ਵੱਡੀ ਮੁਹਿੰਮ ਨਹੀਂ ਚਲਾ ਰਹੀ। ਇਥੋਂ ਤੱਕ ਇਸ ਧਾਰਮਿਕ ਸੰਸਥਾ ਦੀਆਂ ਚੋਣਾਂ ਵਿੱਚ ਵੀ ਚੋਣ ਲੜਨ ਵਾਲੇ ‘ਗੁਰਸਿੱਖ’ ਸ਼ਰਾਬ ਦੀਆਂ ਪੇਟੀਆਂ ਖੋਹਲ ਦੇਂਦੇ ਹਨ। ਆਪ ਹੀ ਚੋਣਾਂ ਵਿੱਚ ਸ਼ਰਾਬ ਦੀ ਆਦਤ ਪਾ ਕੇ ਨਸ਼ਾ ਛਡਾਓ ਕੇਂਦਰ ਖੋਲਦੇ ਹਨ। ਬਾਬੇ ਬੁੱਢੇ (ਅੰਮ੍ਰਿਤਸਰ) ਨਸ਼ਾ ਛਡਾਓ ਕੈਂਪ’ ਵੀ ਲਾਉਂਦੇ ਹਨ। ਹਰ ਪੰਜਾਬੀ ਵੀਰ ਨੂੰ ਇਹਨਾਂ ਲੀਡਰਾਂ ਨੇ ਅਮਲੀ ਬਣਾ ਦਿੱਤਾ ਹੈ। ਸਾਡੇ ਲੀਡਰ ਧਾਰਮਿਕ ਪ੍ਰਚਾਰਕ ਤੇ ਬਾਬੇ ਬਦੇਸ਼ਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਤਾਂ ਆਉਂਦੇ ਹਨ ਪਰ ਪੰਜਾਬ, ਜਿਥੇ ਸਾਡੇ ਬੱਚੇ ਪਤਿੱਤ ਹੋਣ ਦੇ ਨਾਲ-ਨਾਲ ਨਸ਼ਈ ਵੀ ਬਣ ਗਏ, ਵਿੱਚ ਪਰਚਾਰ ਪਤਾ ਨਹੀਂ ਕਿਉਂ ਨਹੀਂ ਕਰਦੇ? ਬਦੇਸ਼ਾਂ ਦੇ ਡਾਲਰ ਤਾਂ ਇਹਨਾਂ ਨੂੰ ਇਧਰ ਖਿਚਦੇ ਹਨ ਪਰ ਪੰਜਾਬ ਦੇ ਨੌਜਵਾਨਾਂ ਦੀਆਂ ਤਬਾਹ ਹੋ ਰਹੀਆਂ ਜ਼ਿੰਦਗੀਆਂ ਵਲ ਇਹਨਾਂ ਦਾ ਧਿਆਨ ਨਹੀਂ ਜਾਂਦਾ। ਸਿਧਾਂ ਵਾਂਗ ਇਹ ਵੀ ਪਰਬਤੀ (ਬਦੇਸ਼ਾਂ ਵਿੱਚ) ਆ ਬੈਠੇ ਹਨ।
- ਅੱਜ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚੋਣਾਂ ਵਿੱਚ ਨਸ਼ਿਆਂ ਪਾਬੰਦੀ ਲਾਉਣੀ ਪਏਗੀ ਤੇ ਸੱਚੇ ਦਿਲੋਂ ਯਤਨ ਆਰੰਭ ਕਰਨੇ ਹੋਣਗੇ। ਨਹਂੀਂ ਤਾਂ ਪੰਜਾਬ ਦੀ ਨੌਜਵਾਨੀ ਦਾ ਰੱਬ ਹੀ ਰਾਖਾ। ਪੰਜਾਬ ਵਿੱਚ ਉਨੇ ਹਾਈ ਸਕੂਲ ਨਹਂੀਂ ਜਿੰਨੇ ਠੇਕੇ ਹਨ।
4170GLENWOOD TERRACE-7
UNIONCITY CA 94587
PH. : 510-386-2402

No comments:

Post a Comment

iPhone 16: A Comprehensive Overview of All Models

The anticipation surrounding the **iPhone 16** lineup has reached new heights as Apple unveils its latest flagship devices. With multiple mo...